ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਦੀ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਵਜੋਂ ਅੱਜ ਤਾਜਪੋਸ਼ੀ ਹੋਈ। ਉਨ੍ਹਾਂ ਵੱਲੋਂ ਸੇਵਾ ਸੰਭਾਲਣ ‘ਤੇ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ, ਜੋਕਿ 1990 ਤੋਂ ਜੇਲ੍ਹ ਵਿਚ ਬੰਦ ਹਨ, ਨੇ ਵੀ ਵਧਾਈ ਦਿੱਤੀ। ਉਨ੍ਹਾਂ ਨੇ ਜੇਲ੍ਹ ਤੋਂ ਭੇਜੇ ਵਧਾਈ ਪੱਤਰ ਵਿਚ ਕਿਹਾ ਕਿ-
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
ਮੈਂ ਗੁਰਦੀਪ ਸਿੰਘ ਖੈੜਾ ਪਿਛਲੇ 35 ਸਾਲ ਤੋਂ ਅੰਮ੍ਰਿਤਰ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਹਾਂ।ਮੈਂ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਵੱਲੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਤੌਰ ਜਥੇਦਾਰ ਸੇਵਾ ਸੰਭਾਲਣ ‘ਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੰਦਾ ਹਾਂ। ਸਿੱਖਾਂ ਦੇ ਸਿਰਮੌਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਮਹਾਨ ਸੇਵਾ ਗੁਰੂ ਸਾਹਿਬ ਨੇ ਆਪ ਨੂੰ ਬਖਸਿਸ਼ ਕੀਤੀ ਹੈ।

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਜਥੇਦਾਰ ਗੜਗੱਜ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਸਿੱਖ ਕੌਮ ਨੂੰ ਦਰਪੇਸ਼ ਸਮਸਿਆਵਾਂ ਦੇ ਹੱਲ ਲਈ ਸਹੀ ਸੇਧ ਪ੍ਰਦਾਨ ਕਰਨਗੇ। ਸਿੱਖ ਕੌਮ ਵਿੱਚ ਪਈ ਦੁਬਿਧਾ ਨਾਲ ਸਿੱਖਾਂ ਦੀ ਕਮਜ਼ੋਰ ਹੋ ਰਹੀ ਰਾਜਸੀ ਸ਼ਕਤੀ ਨੂੰ ਵੀ ਵੱਡੀ ਮਜਬੂਤੀ ਲਈ ਕੌਮ ਦੀਆਂ ਰਾਜਨੀਤਿਕ ਧਿਰਾਂ ਨੂੰ ਵੀ ਇੱਕ ਮਾਲਾ ਵਿੱਚ ਪਰੋਣ ਦਾ ਕਾਰਜ ਕਰਨਗੇ।
ਇਹ ਵੀ ਪੜ੍ਹੋ : ਹੋਲੇ ਮਹੱਲੇ ਦੌਰਾਨ ਟਰੈਕਟਰਾਂ ਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਮੁਕੰਮਲ ਪਾਬੰਦੀ, ਸਖਤ ਹਿਦਾਇਤਾਂ ਜਾਰੀ
ਜਥੇਦਾਰ ਗੜਗੱਜ ਵੱਲੋਂ ਹੁਣ ਤੱਕ ਕੀਤੀਆਂ ਵੱਡਮੁੱਲੀਆਂ ਸੇਵਾਵਾਂ ਜਿਨ੍ਹਾਂ ਵਿੱਚ ਯਤੀਮ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ,ਗਰੀਬ ਸਿੱਖਾਂ ਦੀ ਬਾਂਹ ਫੜਨੀ,ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਪੈਰਵਾਈ ਤੇ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦਾ ਖਿਆਲ ਕਰਨਾ ਸ਼ਲਾਘਾਯੋਗ ਹੈ।ਜਥੇਦਾਰ ਗੜਗੱਜ ਦੀਆਂ ਇਨ੍ਹਾੰ ਸੇਵਾਵਾਂ ਕਰਕੇ ਹੀ ਮੇਰੇ ਵਰਗੇ ਉਨਾਂ ਦਾ ਸਤਿਕਾਰ ਕਰਦੇ ਹਨ।ਜਥੇਦਾਰ ਗੜਗੱਜ ਵੱਲੋਂ ਪਿੱਛਲੇ ਸਮਿਆਂ ਅੰਦਰ ਜੋ ਪੰਥਕ ਕਾਰਜ ਕੀਤੇ ਗਏ ਉਹਨਾਂ ਤੋਂ ਪੰਥਕ ਜਜ਼ਬੇ ਦੀ ਝਾਤ ਪੈਂਦੀ ਹੈ। ਸਤਿਗੁਰੂ ਕਿਰਪਾ ਕਰਨ ਜਥੇਦਾਰ ਗੜਗੱਜ ਆਪਣੇ ਕੌਮੀ ਫਰਜਾਂ ‘ਤੇ ਪੂਰੇ ਉਤਰ ਸਕਣ।
ਵੀਡੀਓ ਲਈ ਕਲਿੱਕ ਕਰੋ -:
























