ਭਾਈ ਗੋਪਾਲ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਦੌਰਾਨ ਇੱਕ ਕਰਿਆਨਾ ਸਟੋਰ ਚਲਾਉਂਦੇ ਸਨ। ਲੋਕ ਉਨ੍ਹਾਂ ਕੋਲ ਪੈਸਾ ਜਮ੍ਹਾ ਕਰਵਾਇਆ ਕਰਦੇ ਸਨ। ਇਕ ਦਿਨ ਜਮਾਲ ਖਾਨ ਨਾਂ ਦੇ ਵਿਅਕਤੀ ਨੇ ਭਾਈ ਗੋਪਾਲ ਜੀ ਕੋਲ 500 ਸਿੱਕੇ ਜਮ੍ਹਾ ਕਰਵਾਏ। ਭਾਈ ਗੋਪਾਲ ਜੀ ਇਹਨਾਂ ਸਿੱਕਿਆਂ ਨੂੰ ਆਪਣੀ ਬਹੀ ਵਿੱਚ ਲਿਖਣਾਂ ਭੁੱਲ ਗਿਆ ਤੇ ਨਾਂ ਹੀ ਉਸਨੂੰ ਇਹਨਾਂ ਸਿੱਕਿਆਂ ਨੂੰ ਤਿਜੋਰੀ ਵਿੱਚ ਸੁਰੱਖਿਅਤ ਰੱਖਣਾ ਹੀ ਯਾਦ ਰਿਹਾ।
ਕੁਝ ਸਮੇਂ ਬਾਅਦ ਜਮਾਲ ਖਾਨ ਨੇ ਆਪਣੇ ਜਮ੍ਹਾ ਕਰਵਾਏ 500 ਸਿੱਕੇ ਭਾਈ ਗੋਪਾਲ ਜੀ ਤੋਂ ਵਾਪਸ ਮੰਗੇ। ਭਾਈ ਗੋਪਾਲ ਜੀ ਨੇ ਆਪਣੀ ਜਮਾ ਬਹੀ ਦੇਖੀ ਤਾਂ ਉੁਸ ਵਿੱਚ ਜਮਾਲ ਖਾਨ ਦੇ ਸਿੱਕਿਆਂ ਦਾ ਕੋਈ ਹਿਸਾਬ ਨਹੀਂ ਮਿਲਿਆ। ਫਿਰ ਗੋਪਾਲ ਜੀ ਨੇ ਅਪਣੀ ਤਿਜੋਰੀ ਦੇਖੀ ਤਾਂ ਉਸ ਵਿੱਚ ਵੀ ਜਮਾਲ ਖਾਨ ਦੇ ਸਿੱਕੇ ਨਹੀ ਮਿਲੇ। ਉਸਨੇ ਜਮਾਲ ਖਾਨ ਨੂੰ ਕਿਹਾ ਕਿ ਉਸ ਕੋਲ ਉਹਦਾ ਪੈਸਾ ਨਹੀਂ ਹੈ। ਜਮਾਲ ਖਾਂ ਬਾਦਸ਼ਾਹ ਕੋਲ ਗਿਆ ਤਾਂ ਉਸਨੇ ਗੋਪਾਲ ਜੀ ਨੂੰ ਬੁਲਾ ਲਿਆ। ਬਾਦਸ਼ਾਹ ਨੇ ਇਸਦਾ ਨਿਆਂ ਪਰਮੇਸ਼ਰ ਉਤੇ ਛੱਡ ਦਿੱਤਾ ਅਤੇ ਕਿਹਾ ਕਿ ਉਹ ਇਕ ਕੜਾਹੇ ਵਿੱਚ ਤੇਲ ਨੂੰ ਗਰਮ ਕਰਨਗੇ ਅਤੇ ਤਾਂਬੇ ਦਾ ਇੱਕ ਸਿੱਕਾ ਇਸ ਵਿੱਚ ਸੁੱਟਣਗੇ। ਜਿਹੜਾ ਇਸ ਸਿੱਕੇ ਨੂੰ ਸੜੇ ਬਗੈਰ ਬਾਹਰ ਕੱਢ ਲਏਗਾ ਉਹ ਸੱਚਾ ਹੋਵੇਗਾ।
ਭਾਈ ਗੋਪਾਲ ਜੀ ਨੇ ਆਪਣਾ ਹੱਥ ਗਰਮ ਤੇਲ ‘ਚ ਪਾਇਆ ਅਤੇ ਆਪਣੇ ਹੱਥ ਜਾਂ ਬਾਂਹ ਨੂੰ ਬਿਨਾਂ ਕਿਸੇ ਨੁਕਸਾਨ ਦੇ ਸਿੱਕਾ ਬਾਹਰ ਕੱਢ ਲਿਆ। ਫਿਰ ਜਮਾਲ ਖਾਨ ਨੇ ਆਪਣਾ ਹੱਥ ਗਰਮ ਤੇਲ ‘ਚ ਪਾਇਆ ਪਰ ਸਿੱਕਾ ਚੁੱਕਣ ਤੋਂ ਪਹਿਲਾਂ ਹੀ ਉਸਦਾ ਹੱਥ ਸੜ ਗਿਆ। ਉਸਨੂੰ ਤੁਰੰਤ ਡਾਕਟਰੀ ਇਲਾਜ ਦਿੱਤਾ ਗਿਆ। ਫਿਰ ਕੁਝ ਸਮਾਂ ਬੀਤਿਆ ਅਤੇ ਇਕ ਗਾਹਕ ਭਾਈ ਗੋਪਾਲ ਜੀ ਦੀ ਦੁਕਾਨ ਵਿੱਚ ਆਇਆ। ਜਦੋਂ ਗੋਪਾਲ ਜੀ ਨੇ ਗਾਹਕ ਨੂੰ ਲੋੜੀਂਦੀ ਵਸਤੁ ਦੀ ਭਾਲ ਕੀਤੀ ਤਾਂ ਖਾਣ ਦੇ ਸਮਾਨ ਵਾਲੇ ਇਕ ਪੀਪੇ ਵਿੱਚ ਉਹਨਾਂ ਨੂੰ 500 ਸਿੱਕੇ ਰਖੇ ਮਿਲੇ। ਉਹ ਜਮਾਲ ਖਾਨ ਦੇ ਘਰ ਗਿਆ ਅਤੇ ਕਿਹਾ ਕਿ ਮੈਂਨੂੰ ਤੁਹਾਡੇ 500 ਸਿੱਕੇ ਲੱਭ ਗਏ ਹਨ। ਜਮਾਲ ਖਾਨ ਨੇ ਇਹ ਸਿੱਕੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਬਾਦਸ਼ਾਹ ਦੇ ਦਰਬਾਰ ਅਤੇ ਪਿੰਡ ਵਾਲਿਆਂ ਦੇ ਅੱਗੇ ਸ਼ਰਮਿੰਦਾ ਹੋ ਚੁੱਕਾ ਹੈ ਇਸ ਲਈ ਇਹ ਪੈਸੇ ਭਾਈ ਗੋਪਾਲ ਜੀ ਨੂੰ ਹੀ ਰੱਖਣੇ ਚਾਹੀਦੇ ਹਨ।
ਜਮਾਲ ਖਾਨ ਨੇ ਇਸ ਸ਼ਰਤ ‘ਤੇ ਪੈਸਾ ਸਵੀਕਾਰ ਕਰਨ ਲਈ ਸਹਿਮਤੀ ਦਿੱਤੀ ਕਿ ਗੋਪਾਲ ਜੀ ਉਸਦੀ ਮੁਲਾਕਾਤ ਗੁਰੂ ਜੀ ਨਾਲ ਕਰਵਾਉਣਗੇ। ਜਮਾਲ ਖਾਨ ਨੇ ਗੁਰੂ ਜੀ ਨੂੰ ਸਵਾਲ ਪੁੱਛਿਆ ਮੈਂ ਅਤੇ ਗੋਪਾਲ ਦੋਵੇਂ ਸਚਿਆਰੇ ਸੀ ਪਰ ਮੇਰਾ ਹੱਥ ਤੇਲ ਨੇ ਸਾੜ ਦਿੱਤਾ ਪਰ ਉਸਦਾ ਨਹੀਂ, ਇਸਦਾ ਕੀ ਕਾਰਣ ਸੀ। ਗੁਰੂ ਜੀ ਨੇ ਕਿਹਾ ਸਭ ਤੋਂ ਪਹਿਲਾਂ, ਭਾਈ ਗੋਪਾਲ ਜੀ ਨੇ ਜਾਣਬੁੱਝ ਕੇ ਕੁੱਝ ਗਲਤ ਨਹੀਂ ਕੀਤਾ। ਦੂਜਾ, ਭਾਈ ਗੋਪਾਲ ਜੀ ਨੇ ਆਪਣੀ ਅਰਦਾਸ ਉਸ ਸਰਬਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਵਿੱਚ ਕੀਤੀ ਜਿਸ ਉੱਤੇ ਉਸਨੂੰ ਪੂਰਨ ਵਿਸ਼ਵਾਸ ਸੀ ਅਤੇ ਜਿਸਨੇ ਉਸ ਦੀ ਲੋੜ ਸਮੇਂ ਮਦਦ ਕੀਤੀ। ਜਦੋਂ ਤੁਸੀਂ ਆਪਣਾ ਹੱਥ ਤੇਲ ਵਿੱਚ ਪਾਇਆ, ਤਾਂ ਤੁਸਾਂ ਨੇਂ ਅਪਣੀ ਮਦਦ ਲਈ ਵੱਖ-ਵੱਖ ਪੀਰਾਂ ਨੂੰ ਜਾਪਿਆ / ਯਾਦ ਕੀਤਾ, ਪਰ ਤੁਹਾਡੇ ਕੋਲ ਇੱਕ ਵਿੱਚ ਵਿਸ਼ਵਾਸ ਅਤੇ ਭਰੋਸਾ ਨਹੀਂ ਸੀ। ਜਮਾਲ ਖਾਨ ਨੇ ਗੁਰੂ ਜੀ ਦੇ ਬਚਨਾਂ ਨਾਲ ਸਹਿਮਤੀ ਜਤਾਈ ਅਤੇ ਕਿਹਾ ਕਿ ਹਾਂ ਉਨ੍ਹਾਂ ਨੇ ਵੱਖ-ਵੱਖ ਪੀਰਾਂ ਨੂੰ ਮਦਦ ਲਈ ਯਾਦ ਕੀਤਾ ਸੀ।
ਇਹ ਵੀ ਪੜ੍ਹੋ : ਦੂਜਾ ਕਾਹੇ ਸਿਮਰੀਐ ਜੰਮੈ ਤੇ ਮਰਿ ਜਾਇ॥ ਏਕੋ ਸਿਮਰਿਏ ਨਾਨਕਾ ਜੋ ਜਲਿ ਥਲਿ ਰਹਿਆ ਸਮਾਇ॥