ਬਠਿੰਡਾ ‘ਚ ਇੱਕ ਤੇਜ਼ ਰਫ਼ਤਾਰ BMW ਕਾਰ ਨੇ ਇੱਕ ਬਾਈਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਈਕ ਸਵਾਰ ਦੀ ਮੌਤ ਹੋ ਗਈ। ਜਦਕਿ ਦੂਜਾ ਸਾਥੀ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਮਲੋਟ ਰੋਡ ‘ਤੇ ਪਿੰਡ ਬੱਲੂਆਣਾ ਨੇੜੇ ਵਾਪਰਿਆ।
ਹਾਦਸੇ ਵਿੱਚ ਬਾਈਕ ਕਾਰ ਦੇ ਅੰਦਰ ਹੀ ਫਸ ਗਈ ਅਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਸਵਾਰ ਦੋਵੇਂ ਨੌਜਵਾਨ ਦੂਰ ਜਾ ਕੇ ਡਿੱਗੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਯੂਥ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ, ਐਂਬੂਲੈਂਸ 108 ਅਤੇ ਐਸਐਸਐਫ ਦੀ ਟੀਮ ਮੌਕੇ ’ਤੇ ਪਹੁੰਚ ਗਈ।
ਇਸ ਦੌਰਾਨ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਸੋਨੂੰ ਮਹੇਸ਼ਵਰੀ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਬਲੂਆਣਾ ਟੋਲ ਪਲਾਜ਼ਾ ਤੇ ਇੱਕ ਸੜਕ ਹਾਦਸਾ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਜਦੋਂ ਮੌਕੇ ਤੇ ਉਹ ਪਹੁੰਚੇ ਤਾਂ ਦੋਹਾਂ ਨੂੰ ਬਠਿੰਡਾ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਇੱਕ ਨੌਜਵਾਨ ਲੜਕੇ ਨੂੰ ਚੈੱਕਅੱਪ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਅਤੇ ਦੂਜੇ ਲੜਕੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਮਾਜ ਸੇਵੀ ਸੰਸਥਾ ਦੇ ਮੈਂਬਰ ਨੇ ਦੱਸਿਆ ਕਿ ਇਹ ਬੀਐਮਡਬਲਿਉ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਸੀ ਗੱਡੀ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਜਿਸ ਤੋਂ ਪਤਾ ਲੱਗਦਾ ਹੈ ਕਿ ਗੱਡੀ ਕਾਫੀ ਤੇਜ਼ੀ ਦੇ ਨਾਲ ਆ ਰਹੀ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਦਿਨ-ਦਿਹਾੜੇ ਚੱਲੀਆਂ ਗੋ.ਲੀ/ਆਂ, ਨਾਈ ਦੀ ਦੁਕਾਨ ‘ਚ ਹੋਈ ਫਾ.ਇ/ਰਿੰਗ, 2 ਨੌਜਵਾਨ ਜ਼ਖਮੀ
ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿੱਚ ਇੱਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਵਜੋਂ ਹੋਈ ਹੈ, ਜੋ ਕਿ ਸਬਜ਼ੀ ਮੰਡੀ ਨੇੜੇ ਰਹਿੰਦਾ ਸੀ। ਦੂਜੇ ਜ਼ਖਮੀ ਨੌਜਵਾਨ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -:
