independence day attari wagah border: ਭਾਰਤ ਦਾ ਅੱਜ 74ਵਾਂ ਆਜ਼ਾਦੀ ਦਿਹਾੜਾ ਹੈ। ਭਾਵੇ ਖਤਰਨਾਕ ਕੋਰੋਨਾਵਾਇਰਸ ਨੇ ਇਸ ਸਾਲ ਤਿਉਹਾਰਾਂ ਦੇ ਜਸ਼ਨ ਫਿੱਕੇ ਪਾ ਦਿੱਤੇ ਹਨ ਪਰ ਫਿਰ ਵੀ ਅੱਜ ਇਸ ਦਿਨ ਨੂੰ ਬੇਹੱਦ ਸਾਦੇ ਢੰਗ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਮੌਕੇ ਅਟਾਰੀ ਵਾਹਘਾ ਬਾਰਡਰ ‘ਤੇ ਵੀ ਜੋਸ਼ ਅਤੇ ਜਨੂੰਨ ਦੇਖਣ ਨੂੰ ਮਿਲਿਆ ਹੈ। ਸਰਹੱਦੀ ਸੁਰੱਖਿਆ ਬਲ ਅਤੇ ਭਾਰਤ-ਤਿੱਬਤ ਸਰਹੱਦੀ ਪੁਲਿਸ ਵੱਲੋਂ ਵੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਝੰਡਾ ਲਹਿਰਾਇਆ ਗਿਆ। ਇਸ ਮੌਕੇ ‘ਤੇ ਬੀ.ਐੱਸ.ਐੱਫ ਦੇ ਡਾਇਰੈਕਟਰ ਅਤੇ ਆਈ.ਟੀ.ਬੀ.ਪੀ ਦੇ ਮੁਖੀ ਐੱਸ.ਐੱਸ ਦੇਸਵਾਲ ਨੇ ਅਟਾਰੀ ਵਾਹਘਾ ਬਾਰਡਰ ‘ਤੇ ਰਾਸ਼ਟਰੀ ਝੰਡਾ ਲਹਿਰਾਇਆ।
ਇਸ ਦੌਰਾਨ ਆਮ ਲੋਕ ਤਾਂ ਮੌਜੂਦ ਨਹੀਂ ਸੀ ਪਰ ਬਾਰਡਰ ‘ਤੇ ਪੂਰਾ ਜੋਸ਼ ਅਤੇ ਜਨੂੰਨ ਨਜ਼ਰ ਆਇਆ। ਬੀ.ਐੱਸ.ਐੱਫ ਅਤੇ ਆਈ.ਟੀ.ਬੀ.ਪੀ ਦੇ ਜਵਾਨਾਂ ਦੇ ਸ਼ਾਨਦਾਰ ਪਰੇਡ ਕੀਤੀ। ਜਵਾਨਾਂ ਵੱਲੋਂ ਲਾਏ ਗਏ ਨਾਅਰਿਆਂ ਨਾਲ ਪੂਰਾ ਖੇਤਰ ਗੂੰਜ ਰਿਹਾ ਸੀ।
ਬੀ.ਐੱਸ.ਐੱਫ ਦੇ ਡਾਇਰੈਕਟਰ ਜਨਰਲ ਐੱਸ.ਐੱਸ. ਦੇਸਵਾਲ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਦੌਰਾਨ ਜਵਾਨਾਂ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਪਰੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ‘ਤੇ ਐੱਸ.ਐੱਸ ਦੇਸਵਾਲ ਨੇ ਪਰੇਡ ਦੀ ਸਲਾਮੀ ਲਈ ਅਤੇ ਜਵਾਨਾਂ ਨੂੰ ਸੰਬੋਧਿਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀ.ਐੱਸ.ਐੱਫ ਡਾਇਰੈਕਟਰ ਜਨਰਲ ਐੱਸ.ਐੱਸ ਦੇਸਵਾਲ ਨੇ ਦੱਸਿਆ ਕਿ ਭਾਰਤ ਸ਼ਾਂਤੀ ਪਿਆਰਾ ਦੇਸ਼ ਹੈ। ਭਾਰਤ ਆਪਣੀ ਪੂਰੀ ਤਾਕਤ ਨਾਲ ਆਪਣੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਬਚਾਅ ਕਰਨ ਲਈ ਵਚਨਬੱਧ ਹੈ। ਸਰਹੱਦਾਂ ‘ਤੇ ਸਾਡੇ ਸੁਰੱਖਿਆ ਬਲ ਪੂਰੀ ਤਾਕਤ ਨਾਲ ਅਲਰਟ ਹਨ।