ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੇ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਆਪਣੀ ਫੇਰੀ ਦੌਰਾਨ ਉਸਨੇ ਪੂਰੀ ਸ਼ਰਧਾ, ਸ਼ਾਂਤੀ ਅਤੇ ਸਾਦਗੀ ਨਾਲ ਗੁਰੂਘਰ ‘ਚ ਹਾਜਰੀ ਲਵਾਈ। ਉਸ ਨੇ ਪਵਿੱਤਰ ਸਰੋਵਰ ਦੀ ਪਰਿਕਰਮਾ ਕੀਤੀ ਅਤੇ ਕੁਝ ਸਮੇਂ ਲਈ ਚੁੱਪਚਾਪ ਬੈਠ ਕੇ ਗੁਰਬਾਣੀ ਸਰਵਣ ਵੀ ਕੀਤੀ।
ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ‘ਤੇ ਉਸਨੇ ਆਪਣੇ ਸਿਰ ‘ਤੇ ਚੁੰਨੀ ਲੈ ਕੇ ਮਰਿਆਦਾ ਦੀ ਪੂਰੀ ਪਾਲਨਾ ਕੀਤੀ। ਉਸ ਦੇ ਚਿਹਰੇ ‘ਤੇ ਅਧਿਆਤਮਕ ਸ਼ਾਂਤੀ ਸਾਫ ਝਲਕ ਰਹੀ ਸੀ। ਪਰਿਕਰਮਾ ਦੌਰਾਨ ਜੈਸਮੀਨ ਸੈਂਡਲਸ ਨੇ ਹੱਥ ਜੋੜ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਅਤੇ ਸੰਗਤ ਵਿੱਚ ਇੱਕ ਆਮ ਸ਼ਰਧਾਲੂ ਵਾਂਗ ਦਿਖਾਈ ਦਿੱਤੀ। ਉਸ ਨੇ ਕੋਈ ਦਿਖਾਵਾ ਨਹੀਂ ਕੀਤਾ ਅਤੇ ਧਾਰਮਿਕ ਮਾਹੌਲ ਵਿੱਚ ਖੁਦ ਨੂੰ ਪੂਰੀ ਤਰ੍ਹਾਂ ਸਮਰਪਿਤ ਰੱਖਿਆ।

ਦੱਸ ਦੇਈਏ ਕਿ ਜੈਸਮੀਨ ਸੈਂਡਲਸ ਪੰਜਾਬੀ ਮਿਊਜਿਕ ਇੰਡਸਟਰੀ ਦ ਮੰਨੀ-ਪ੍ਰਮੰਨੀ ਗਾਇਕਾ ਹੈ ਤੇ ਦੇਸ਼-ਵਿਦੇਸ਼ ਵਿਚ ਉਸ ਦੇ ਲੱਖਾਂ ਪ੍ਰਸ਼ੰਸਕ ਹਨ। ਬਾਵਜੂਦ ਇਸ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸਦੀ ਮੌਜੂਦਗੀ ਬਹੁਤ ਹੀ ਸਾਦਗੀ ਤੇ ਮਰਿਦਾਆ ਵਾਲੀ ਰਹੀ। ਉਸ ਦੀ ਇਹ ਯਾਤਰਾ ਇਹ ਸੰਦੇਸ਼ ਦਿੰਦੀ ਹੈ ਕਿ ਪ੍ਰਸਿੱਧੀ ਤੇ ਸ਼ੋਹਰਤ ਦੇ ਬਾਵਜੂਦ ਅਧਿਆਮਕ ਜੁੜਾਅ ਤੇ ਗੁਰੂ ਘਰ ਦੀ ਮਰਿਆਦਾ ਸਭ ਤੋਂ ਉਪਰ ਹੈ।
ਇਹ ਵੀ ਪੜ੍ਹੋ : ਮੋਗਾ ਨੂੰ ਮਿਲਿਆ ਨਵਾਂ ਮੇਅਰ, ‘ਆਪ’ ਦੇ ਪ੍ਰਵੀਨ ਕੁਮਾਰ ਪੀਨਾ ਹੱਥ ਆਈ ਸ਼ਹਿਰ ਦੀ ਕਮਾਨ
ਜੈਸਮੀਨ ਸੈਂਡਲਸ ਦੀ ਧਾਰਮਿਕ ਯਾਤਰਾ ਦੀਆਂ ਫੋਟੋਆਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ, ਅਤੇ ਉਸ ਦੇ ਪ੍ਰਸ਼ੰਸਕਾਂ ਵੱਲੋਂ ਉਸ ਦੀ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























