ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜੈਜ਼ੀ ਬੀ ਨੇ ਆਪਣੇ ਗੀਤਾਂ ਨਾਲ ਦੇਸ਼-ਵਿਦੇਸ਼ ‘ਚ ਨਾਮ ਕਮਾਇਆ ਹੈ। ਹਾਲ ਹੀ ਵਿੱਚ ਜੈਜ਼ੀ ਬੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

ਇਸ ਦੌਰਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਜੈਜ਼ੀ ਬੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਸ ਦੇ ਨਾਲ ਉਸ ਦੇ ਦੋਸਤ ਵੀ ਨਜ਼ਰ ਆ ਰਹੇ ਹਨ।

ਗਾਇਕ ਜੈਜ਼ੀ ਬੀ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਾਰਿਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਇਸ ਤੋਂ ਇਲਾਵਾ ਉਸ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਇਲਾਹੀ ਬਾਣੀ ਦਾ ਜਾਪ ਵੀ ਸੁਣਿਆ। ਪੰਜਾਬੀ ਸੰਗੀਤ ਜਗਤ ’ਚ ਜੈਜ਼ੀ ਬੀ ‘ਕ੍ਰਾਊਨ ਪ੍ਰਿੰਸ ਆਫ ਭੰਗੜਾ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ।

ਇਹ ਵੀ ਪੜ੍ਹੋ : ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ‘ਤੇ ਬੋਲੇ ਸੁਖਬੀਰ ਬਾਦਲ, ‘ਰੱਬ ਦੀ ਚੱਕੀ ਯਕੀਨਨ ਪੀਂਹਦੀ ਏ…’
ਜ਼ਿਕਰਯੋਗ ਹੈ ਕਿ ਜੈਜ਼ੀ ਬੀ ਦਾ ਜਨਮ 1 ਅਪ੍ਰੈਲ 1975 ਨੂੰ ਨਵਾਂਸ਼ਹਿਰ ਦੇ ਦੁਰਗਾਪੁਰ ‘ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਜਸਵਿੰਦਰ ਸਿੰਘ ਬੈਂਸ ਹੈ। ਜਦੋਂ ਜੈਜ਼ੀ ਬੀ 5 ਸਾਲ ਦਾ ਸੀ, ਉਸ ਦਾ ਪਰਿਵਾਰ ਵੈਨਕੂਵਰ, ਕੈਨੇਡਾ ਚਲਾ ਗਿਆ। ਜੈਜ਼ੀ ਨੇ ਕੈਨੇਡਾ ’ਚ ਹੀ ਆਪਣੀ ਮੁੱਢਲੀ ਪੜ੍ਹਾਈ ਪੂਰੀ ਕੀਤੀ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਜੈਜ਼ੀ ਬੀ 4 ਸਾਲ ਦਾ ਸੀ ਤਾਂ ਕੁਲਦੀਪ ਮਾਣਕ ਨੇ ਉਸ ਦੇ ਪਿੰਡ ‘ਚ ਲਾਈਵ ਸ਼ੋਅ ਕੀਤਾ, ਜਿਸ ਤੋਂ ਬਾਅਦ ਜੈਜ਼ੀ ਬੀ ਦੀ ਸੰਗੀਤ ‘ਚ ਦਿਲਚਸਪੀ ਵਧਣ ਲੱਗੀ।

ਵੀਡੀਓ ਲਈ ਕਲਿੱਕ ਕਰੋ -:
























