ਬਲਵਿੰਦਰ ਸਿੰਘ ਜੇਠੂਵਾਲ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਸੁਧਾਰ ਲਹਿਰ ਦੇ ਹੋਰ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਦੀ ਮੰਗ ਕੀਤੀ। ਇਸ ਸਬੰਧੀ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰ ਸੌਂਪਿਆ, ਜਿਸ ਵਿਚ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਸਾਜਿਸ਼ ਰਚਣ ਦੇ ਇਲਜ਼ਾਮ ਲਾਏ ਗਏ ਹਨ।
ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਚੰਦੂਮਾਜਰਾ ਭੇਤ ਖੋਲ੍ਹ ਚੁੱਕੇ ਹਨ ਹਨ ਕਿ 2 ਦਸੰਬਰ 2024 ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਯੋਜਨਾ ਬਣਾਈ ਗਈ ਸੀ। ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਂਡਸਾ ਵੀ ਇਸ ਸਾਜਿਸ਼ ਵਿੱਚ ਸ਼ਾਮਲ ਸਨ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਤੌਰ ਜਥੇਦਾਰ ਸੁਖਬੀਰ ਸਿੰਘ ਬਾਦਲ ਦੇ ਸ਼ਿਕਾਇਤ ਕਰਤਾਵਾਂ ਨੂੰ ਮਿਲਣਾ ਤੇ ਸ਼ਿਕਾਇਤ ਕਰਤਾਵਾਂ ਦਾ ਜਥੇਦਾਰ ਹਰਪ੍ਰੀਤ ਸਿੰਘ ਨੂੰ ਆਪਣੀਆਂ ਹਿਦਾਇਤਾਂ ਦੇਣ ਲਈ ਆਪਣੀ ਰਿਹਾਇਸ਼ ‘ਤੇ ਬੁਲਾਉਣਾ ਵੱਡਾ ਗੁਨਾਹ ਹੈ।
ਦੋਸ਼ ਲਾਏ ਗਏ ਹਨ ਕਿ ਕਿ ਜੂਨ 2024 ਵਿੱਚ ਵੀ ਸੁਰਜੀਤ ਸਿੰਘ ਰੱਖੜਾ ਤੇ ਚੰਦੂਮਾਜਰਾ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਰਾਜੀਨਾਮਾ ਕਰਵਾਇਆ ਸੀ। ਰੱਖੜਾ ਦੇ ਘਰ ਵਿੱਚ ਹੀ ਸੁਖਬੀਰ ਬਾਦਲ ਵਿਰੁੱਧ ਸਾਜ਼ਿਸ਼ ਰਚੀ ਗਈ ਸੀ। ਸੁਖਬੀਰ ਸਿੰਘ ਬਾਦਲ ਵਿਰੁੱਧ ਦਿੱਤੀ ਜਾਣ ਵਾਲੀ ਸ਼ਿਕਾਇਤ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਰੱਖੜਾ ਦੇ ਘਰ ਹੀ ਤਿਆਰ ਕੀਤੀ ਗਈ ਸੀ। 18 ਦਸੰਬਰ 2024 ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਕੀਰਤਨ ਰੋਕ ਕੇ ਆਪਣਾ ਨਿੱਜੀ ਭਾਸ਼ਣ ਦਿੱਤਾ ਸੀ, ਅਜਿਹਾ ਕਰਨ ਨਾਲ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਮਰਿਆਦਾ ਭੰਗ ਹੋਈ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਸਾਬਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪੁੱਤਰ ਦੇ ਅਨੰਦ ਕਾਰਜ ਦੀ ਅਰਦਾਸ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਸੀ। ਗਿਆਨੀ ਹਰਪ੍ਰੀਤ ਸਿੰਘ ਇਸ ਸੰਬੰਧੀ ਪਹਿਲਾਂ ਹੀ ਆਪਣੀ ਗਲਤੀ ਕਬੂਲ ਚੁੱਕੇ ਹਨ।
ਇਹ ਵੀ ਪੜ੍ਹੋ : ਗਾਇਕ ਮਨਕੀਰਤ ਔਲਖ ਨੂੰ ਧ.ਮ.ਕੀ ਦੇਣ ਵਾਲਾ ਗ੍ਰਿਫਤਾਰ, ਇਟਲੀ ਭੱਜ ਰਿਹਾ ਸੀ ਦੋਸ਼ੀ
ਬਲਵਿੰਦਰ ਸਿੰਘ ਜੇਠੂ ਵਾਲ ਨੇ ਕਿਹਾ ਕਿ ਵੱਖਰੇ ਚੁੱਲ੍ਹੇ ਸਮੇਟਣ ਦਾ ਆਦੇਸ਼ ਦੇਣ ਵਾਲੇ ਨੇ ਖੁਦ ਹੀ ਵੱਖਰਾ ਧੜਾ ਕਿਉਂ ਬਣਾਇਆ? ਉਨ੍ਹਾਂ 2 ਦਸੰਬਰ 2024 ਦਾ ਆਦੇਸ਼ ਵੀ ਗੁਰਮਤਿ ਦੀ ਕਸਵੱਟੀ ‘ਤੇ ਮੁੜ ਵਿਚਾਰਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਗੰਦੀਆਂ ਗਾਲ੍ਹਾਂ ਕੱਢੀਆਂਜਾਂਦੀਆਂ ਸਨ, ਜੋਕਿ ਉਹ ਸਵੀਕਾਰ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
























