kangar granddaughter corona positive: ਸੂਬੇ ਭਰ ‘ਚ ਕੋਰੋਨਾ ਦਾ ਕਹਿਰ ਜਾਰੀ ਹੈ, ਜਿਸ ਦਾ ਸੰਕਟ ਹੁਣ ਸਿਆਸੀ ਆਗੂਆਂ ‘ਤੇ ਵੀ ਛਾਇਆ ਹੋਇਆ ਹੈ। ਹੁਣ ਤਾਜ਼ਾ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੀ ਪੋਤਰੀ ਵੀ ਕੋਰੋਨਾ ਪਾਜ਼ੀਟਿਵ ਮਿਲੀ ਹੈ। ਦੱਸਿਆ ਜਾਂਦਾ ਹੈ ਕਿ 6 ਮਹੀਨੇ ਦੀ ਬੱਚੀ ਨੂੰ ਕੱਲ ਤੋਂ ਬੁਖਾਰ ਵੀ ਹੈ, ਫਿਲਹਾਲ ਉਸ ਨੂੰ ਪਹਿਲਾਂ ਹੀ ਪਾਜ਼ੀਟਿਵ ਆਈ ਮਾਂ ਦੇ ਨਾਲ ਹੀ ਆਈਸੋਲੇਟ ਕੀਤਾ ਗਿਆ ਹੈ ਹਾਲਾਕਿ ਬਾਕੀ ਮੈਬਰਾਂ ਦਾ ਟੈਸਟ ਅੱਜ ਦੂਜੀ ਵਾਰ ਵੀ ਨੈਗੇਟਿਵ ਆਇਆ ਹੈ।
ਦੱਸਣਯੋਗ ਹੈ ਕਿ 15 ਅਗਸਤ ਨੂੰ ਮੰਤਰੀ ਗੁਰਪ੍ਰੀਤ ਕਾਂਗੜ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਪੂਰੇ ਪਰਿਵਾਰ ਦਾ ਵੀ ਟੈਸਟ ਕੀਤਾ ਗਿਆ ਤਾਂ ਉਹਨਾਂ ਦੀ ਨੂੰਹ ਤੇ ਹਰਮਨਵੀਰ ਜੈਸੀ ਕਾਂਗੜ ਦੀ ਪਤਨੀ ਵੀ ਪਾਜ਼ੀਟਿਵ ਪਾਈ ਗਈ ਸੀ, ਜਦਕਿ ਉਸ ਦਿਨ ਬੱਚੀ ਸਮੇਤ ਮੰਤਰੀ ਕਾਂਗੜ ਦੀ ਪਤਨੀ, ਪੁੱਤ, ਧੀ ਜਵਾਈ ਸਮੇਤ ਸਾਰੇ ਪਰਿਵਾਰ ਦੀ ਰਿਪੋਰਟ ਨੈਗੇਟਿਵ ਆਈ ਸੀ। ਫਿਲਹਾਲ ਉਨ੍ਹਾਂ ਦੀ ਨੂੰਹ ਤੇ ਪੋਤਰੀ ਨੂੰ ਘਰ ‘ਚ ਹੀ ਆਈਸੋਲੇਟ ਕੀਤਾ ਗਿਆ ਹੈ, ਜਿੱਥੇ ਲਗਾਤਾਰ ਉਨ੍ਹਾਂ ਦੀ ਸਿਹਤ ਸਬੰਧੀ ਧਿਆਨ ਰੱਖਿਆ ਜਾ ਰਿਹਾ ਹੈ।