ਪਿੰਡ ਵਿਰਕ ਵਿਖੇ ਪ੍ਰਵਾਸੀ ਮਜ਼ਦੂਰ ਦੀ 15 ਸਾਲਾ ਨਾਬਾਲਿਗ ਲੜਕੀ ਨਾਲ ਇਕ ਨੌਜਵਾਨ ਪਿਛਲੇ ਕਰੀਬ 1 ਸਾਲ ਤੋਂ ਜਬਰ-ਜ਼ਿਨਾਹ ਕਰਦਾ ਆ ਰਿਹਾ ਸੀ, ਲੜਕੀ ਦੇ ਪੇਟ ’ਚ ਦਰਦ ਹੋਣ ’ਤੇ ਪਰਿਵਾਰ ਵੱਲੋਂ ਇਲਾਜ ਲਈ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਪੀੜਤ ਲੜਕੀ ਵੱਲੋਂ 8 ਮਹੀਨੇ ਦੇ ਬੱਚੇ ਨੂੰ ਜਨਮ ਦਿੱਤਾ ਗਿਆ।
ਥਾਣਾ ਸਿੱਧਵਾਂ ਬੇਟ ਪੁਲਸ ਨੇ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਪਰਮਜੀਤ ਸਿੰਘ ਉਰਫ ਪੀਤਾ ਪੁੱਤਰ ਰਣਜੀਤ ਸਿੰਘ ਵਾਸੀ ਕੈਂਡ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਪੀੜਤਾ ਨੇ ਬਿਆਨ ਦਰਜ ਕਰਵਾਇਆ ਕਿ ਇਕ ਸਾਲ ਤੋਂ ਮਲਕੀਤ ਸਿੰਘ ਫੌਜੀ ਵਾਸੀ ਵਿਰਕ ਦੇ ਘਰ ਕੰਮ ਕਰਦੀ ਹੈ, ਜਿਥੇ ਉਸ ਦੀ ਜਾਣ-ਪਛਾਣ ਉਪਰੋਕਤ ਮੁਲਜ਼ਮ ਨਾਲ ਹੋਈ। ਉਸ ਨੇ ਪ੍ਰੇਮ ਜਾਲ ’ਚ ਫਸਾ ਕੇ ਮੇਰੀ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾਏ, ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਰੁਕਿਆ ਅਤੇ ਧਮਕੀਆਂ ਦਿੰਦਾ ਰਿਹਾ।