ਕਹਿੰਦੇ ਹਨ ਕਿ ਜਦੋਂ ਕਿਸਮਤ ਮਿਹਰਬਾਨ ਹੁੰਦੀ ਹੈ, ਤਾਂ ਇੱਕ ਛੋਟੀ ਜਿਹੀ ਉਮੀਦ ਵੀ ਚਮਤਕਾਰ ਕਰ ਦਿਖਾਉਂਦੀ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਜਰੀ ਸੋਢੀਆਂ ਤੋਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਿਸਾਨ ਨੇ ਸਿਰਫ਼ 7 ਰੁਪਏ ਵਿੱਚ ਲਾਟਰੀ ਟਿਕਟ ਖਰੀਦ ਕੇ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ।
ਜਾਣਕਾਰੀ ਮੁਤਾਬਕ ਮਾਜਰੀ ਸੋਢੀਆਂ ਦਾ ਰਹਿਣ ਵਾਲਾ ਕਿਸਾਨ ਬਲਕਾਰ ਸਿੰਘ ਪਿਛਲੇ 10 ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ। ਉਸ ਨੇ 7 ਰੁਪਏ ਵਿੱਚ ਸਿੱਕਮ ਸਟੇਟ ਲਾਟਰੀ ਟਿਕਟ ਖਰੀਦੀ, ਪਰ ਫਿਰ ਟਿਕਟ ਬਾਰੇ ਭੁੱਲ ਗਿਆ। ਜਦੋਂ ਉਹ 29 ਤਰੀਕ ਨੂੰ ਸਰਹਿੰਦ ਵਾਪਸ ਆਇਆ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਲਾਟਰੀ ‘ਤੇ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ।

ਬਲਕਾਰ ਸਿੰਘ ਨੇ ਇਸ ਅਹਿਮ ਜਿੱਤ ਲਈ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਮੁਤਾਬਕ ਇਸ ਰਕਮ ਦਾ ਦਸਵਾਂ ਹਿੱਸਾ ਲੋੜਵੰਦਾਂ ਦੀ ਮਦਦ ਵਿਚ ਖਰਚ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਲਾਟਰੀ ਵਿਚ 90 ਹਜਾਰ ਰੁਪਏ ਦਾ ਇਨਾਮ ਜਿੱਤ ਚੁੱਕੇ ਹਨ।
ਇਹ ਵੀ ਪੜ੍ਹੋ : PSEB Board Exam 2025 : 8ਵੀਂ, 10ਵੀਂ ਤੇ 12ਵੀਂ ਦੀ ਡੇਟਸ਼ੀਟ ਜਾਰੀ, ਵੇਖੋ ਸ਼ੈਡਿਊਲ
ਲਾਟਰੀ ਸਟਾਲ ਦੇ ਮਾਲਕ ਮੁਕੇਸ਼ ਕੁਮਾਰ ਬਿੱਟੂ ਨੇ ਕਿਹਾ ਕਿ ਉਹ 45 ਸਾਲਾਂ ਤੋਂ ਲਾਟਰੀ ਬਿਜਨੈੱਸ ਵਿਚ ਹਨ। ਉਨ੍ਹਾਂ ਦੱਸਿਆ ਕਿ 24 ਦਸੰਬਰ ਨੂੰ ਲਾਟਰੀ ਪਾਈ ਗਈ ਸੀਤ ਨਤੀਜਾ ਵੀ ਉਸੇ ਦਿਨ ਆ ਗਿਆ ਸੀ। ਹਾਲਾਂਕਿ, ਫਤਿਹਗੜ੍ਹ ਸਾਹਿਬ ਵਿਚ ਚੱਲ ਰਹੇ ਸ਼ਹੀਦੀ ਸਮਾਗਮ ਦੇ ਦੌਰਾਨ ਉਹ ਲਗਾਤਾਰ ਤਿੰਨ ਦਿਨ ਲੰਗਰ ਸੇਵਾ ਵਿਚ ਰੁੱਝੇ ਸਨ, ਜਿਸ ਨਾਲ ਉਨ੍ਹਾਂ ਨੂੰ ਜਾਣਕਾਰੀ ਨਹੀਂ ਮਿਲ ਸਕੀ। ਮੁਕੇਸ ਕੁਮਾਰ ਬਿੱਟੂ ਦੇ ਦੱਸਿਆ ਕਿ ਜਾਣਕਾਰੀ ਮਿਲਣ ‘ਤੇ ਉਨ੍ਹਾਂ ਤੁਰੰਤ ਬਲਕਾਰ ਸਿੰਘ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਟਿਕਟ ‘ਤੇ ਇੱਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























