ਪੰਜਾਬ ਦੇ ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਸ੍ਰੀ ਨਾਂਦੇੜ ਸਾਹਿਬ ਜਾਣ ਲਈ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਉਹ ਬਹੁਤ ਹੀ ਆਰਾਮ ਨਾਲ ਇਹ ਯਾਤਰਾ ਕਰ ਸਕਦੇ ਹਨ। ਇਹ ਬੱਸ ਸੇਵਾ ਇੰਡੋ ਕੈਨੇਡੀਅਨ ਬੱਸ ਸਰਵਿਸ ਵੱਲੋਂ ਸ਼ੁਰੂ ਕੀਤੀ ਗਈ ਹੈ, ਜੋਕਿ ਅੰਮ੍ਰਿਤਸਰ ਤੋਂ ਚੱਲੇਗੀ। ਇਹ ਲਗਜ਼ਰੀ ਬੱਸ ਸੇਵਾ ਸ਼ਰਧਾਲੂਆਂ ਦੀ ਯਾਤਰਾ ਨੂੰ ਸੌਖਾ ਤੇ ਆਰਾਮਦਾਇਕ ਬਣਾਏਗੀ, ਜਿਸ ਵਿਚ ਸੌਣ ਦੀ ਵੀ ਸਹੂਲਤ ਮਿਲੇਗੀ।
ਇਹ ਬੱਸ ਸਰਵਿਸ ਸ੍ਰੀ ਹਜ਼ੂਰ ਸਾਹਿਬ ਐਕਸਪ੍ਰੈੱਸ ਦੇ ਨਾਂ ਨਾਲ ਸ਼ੁਰੂ ਕੀਤੀ ਗਈ ਹੈ। ਇਹ ਬੱਸ ਰੋਜ਼ਾਨਾ ਸਵੇਰੇ 8 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ 10 ਵਜੇ ਜਲੰਧਰ ਤੇ 11.30 ਵਜੇ ਲੁਧਿਆਣਾ ਪਹੁੰਚੇਗੀ। ਇਸ ਤੋਂ ਬਾਅਦ ਇਹ ਦਿੱਲੀ, ਉੱਜੈਨ ਤੇ ਇੰਦੌਰ ਤੋਂ ਹੁੰਦੀ ਹੋਈ ਨਾਂਦੇੜ ਸਾਹਿਬ ਪਹੁੰਚੇਗੀ।
ਇਸ ਬੱਸ ਵਿਚ ਸ਼ਰਧਾਲੂਆਂ ਨੂੰ ਪੰਜਾਬ ਤੋਂ ਸ੍ਰੀ ਨਾਂਦੇੜ ਸਾਹਿਬ ਪਹੁੰਚਣ ਵਿਚ ਲਗਭਗ 35 ਤੋਂ 36 ਘੰਟਿਆਂ ਸਮਾਂ ਲੱਗੇਗਾ। ਇਸ ਦਾ ਕਿਰਾਇਆ ਪ੍ਰਤੀ ਯਾਤਰੀ 4 ਹਜ਼ਾਰ ਰੁਪਏ ਹੋਵੇਗਾ।
ਇਹ ਵੀ ਪੜ੍ਹੋ : ਭੱਜ ਕੇ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀ ਦਾ ਹੋਵੇਗਾ ਬਾਈਕਾਟ, ਇਸ ਪਿੰਡ ਦੀ ਪੰਚਾਇਤ ਨੇ ਪਾਏ ਮਤੇ
ਦੱਸ ਦੇਈਏ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਸੂਬੇ ਵਿੱਚ ਨਾਂਦੇੜ ਸ਼ਹਿਰ ਵਿਚ ਗੋਦਾਵਰੀ ਨਦੀ ਦੇ ਕੰਢੇ ‘ਤੇ ਸਥਿਤ ਹੈ, ਜੋਕਿ ਪੰਜ ਤਖਤਾਂ ਵਿਚੋਂ ਇੱਕ ਤਖਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੱਤਾਂ ਦਾ ਸਰੀਰ ਇਥੇ ਤਿਆਗਿਆ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਸੀ। ਗੁਰਦੁਆਰੇ ਦੇ ਅੰਦਰਲੇ ਕਮਰੇ ਨੂੰ ਅੰਗੀਠਾ ਸਾਹਿਬ ਕਿਹਾ ਜਾਂਦਾ ਹੈ ਅਤੇ ਇਹ ਉਸ ਥਾਂ ਉੱਤੇ ਬਣਿਆ ਹੈ ਜਿੱਥੇ 1708 ਵਿੱਚ ਦਸਮੇਸ਼ ਪਿਤਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
