ਗੁਰਦਾਸਪੁਰ ਪੁਲਿਸ ਨੇ ਸੂਚਨਾ ਦੇ ਅਧਾਰ ‘ਤੇ ਵੱਡੀ ਕਾਰਵਾਈ ਕਰਦੇ ਹੋਏ ਕਸਬਾ ਧਾਰੀਵਾਲ ਦੇ ਕੋਲ ਨਾਜਾਇਜ਼ ਤੌਰ ‘ਤੇ ਚੱਲ ਰਹੇ ਬੁੱਚੜ ਖਾਨੇ ਦਾ ਪਰਦਾ ਫਾਸ਼ ਕੀਤਾ। ਨਜਾਇਜ਼ ਤੌਰ ‘ਤੇ ਚੱਲ ਰਹੇ ਜਿਉਂਦੀਆਂ ਗਾਵਾਂ ਨੂੰ ਮਾਰ ਕੇ ਵਪਾਰ ਕੀਤਾ ਜਾਂਦਾ ਸੀ। ਪੁਲਿਸ ਨੇ ਬੁੱਚੜ ਖਾਨੇ ਵਿਚੋਂ ਕੰਮ ਕਰਦੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਤਫਤੀਸ਼ ਸ਼ੁਰੂ ਕੀਤੀ।
ਮੌਕੇ ‘ਤੇ ਮੌਜੂਦ ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਨੇਤਾ ਹਨੀ ਮਹਾਜਨ ਨੇ ਕਿਹਾ ਕਿ ਇਨ੍ਹਾਂ ਬੁੱਚੜ ਖਾਨਿਆਂ ਤੋਂ ਆਸਪਾਸ ਦੇ ਲੋਕ ਬਹੁਤ ਦੁਖੀ ਸਨ, ਇਸ ਦੀਆਂ ਕਈ ਸ਼ਿਕਾਇਤਾਂ ਪੁਲਿਸ ਨੂੰ ਕੀਤੀਆਂ ਸਨ ਅਤੇ ਪੁਲਿਸ ਨੇ ਵੀ ਇਨ੍ਹਾਂ ਲੋਕਾਂ ‘ਤੇ ਕਾਰਵਾਈ ਕੀਤੀ ਸੀ, ਲੇਕਿਨ ਫਿਰ ਵੀ ਇਹੋ ਜਹੇ ਸ਼ਾਤਿਰ ਲੋਕ ਪੁਲਿਸ ਤੋਂ ਬਚਦੇ-ਬਚਾਉਂਦੇ ਲੁਕਵੀਂ ਥਾਂਵਾ ‘ਤੇ ਨਜਾਇਜ਼ ਤੌਰ ‘ਤੇ ਬੁੱਚੜ ਖਾਨੇ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਪੁਲਿਸ ਵਲੋਂ ਐਸੇ ਬੁੱਚੜ ਖਾਨਿਆ ਦਾ ਪਰਦਾਫਾਸ਼ ਕਰਨ ਦਾ ਇਹ ਕਦਮ ਸ਼ਲਾਘਾਯੋਗ ਹੈ ਅਤੇ ਇਹਨਾਂ ਬੁੱਚੜ ਖਾਨਿਆ ਨੂੰ ਸਦਾ ਲਈ ਬੰਦ ਕਰਦੇ ਹੋਏ ਇਹਨਾਂ ਦੇ ਮਾਲਿਕਾਂ ਨੂੰ ਸਖਤ ਕਾਨੂੰਨੀ ਕਾਰਵਾਈ ਦੇ ਦਾਇਰੇ ਵਿਚ ਲਿਆ ਕੇ ਸਜ਼ਾ ਦੇਣੀ ਚਾਹੀਦੀ ਹੈ। ਉੱਥੇ ਬੁੱਚੜ ਖਾਨੇ ਵਿਚੋਂ ਪਕੜੇ ਗਏ ਲੋਕਾਂ ਦਾ ਕਹਿਣਾ ਸੀ ਕਿ ਇਸ ਬੁੱਚੜ ਖ਼ਾਨਾ ਨੂੰ ਸਾਬਕਾ ਸਰਪੰਚ ਨਿਯਮਤ ਮਸੀਹ ਚਲਾ ਰਿਹਾ ਹੈ।
Lauki Kofta Recipe | ਲੋਕੀ ਕੋਫਤਾ ਬਨਾਉਣ ਦਾ ਆਸਾਨ ਤਰੀਕਾ | Bottle Gourd Curry Recipe
ਉੱਥੇ ਹੀ ਗੁਰਦਾਸਪੁਰ ਪੁਲਿਸ ਦੇ ਡੀ ਐਸ ਪੀ ਰਾਜੇਸ਼ ਕੱਕੜ ਦਾ ਕਹਿਣਾ ਸੀ ਕਿ ਪੁਲਿਸ ਨੇ ਨਜਾਇਜ ਚੱਲ ਰਹੇ ਅਜਿਹੇ ਬੁੱਚੜ ਖਾਨੇ ਦਾ ਪਰਦਾਫਾਸ਼ ਕੀਤਾ ਹੈ। ਜਿਥੇ ਜਿਉਂਦੀਆਂ ਗਊਆਂ ਨੂੰ ਮਾਰ ਦਿੱਤਾ ਜਾਂਦਾ ਸੀ। ਬਾਕੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਕੁਝ ਵੀ ਸਾਹਮਣੇ ਆਏਗਾ ਉਸਦੇ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।