28 year man drowned: ਕਾਦੀਆਂ ਦੇ ਪਿੰਡ ਰਜ਼ਾਦਾ ਦਾ ਨੌਜਵਾਨ ਜੋ ਕਿ ਪਿੰਡ ਤੱਤਲਾ ਦੀ ਨਹਿਰ ਵਿੱਚ ਨਹਾਉਣ ਲਈ ਗਿਆ ਸੀ ਜਿਸ ਦੀ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਅੰਮ੍ਰਿਤਪਾਲ ਉਸਦੀ ਮਾਤਾ ਅਤੇ ਪਿੰਡ ਦੇ ਸਰਪੰਚ ਡਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਿਮਰਨਜੀਤ ਸਿੰਘ ਜੋ ਕਿ ਘਰੋਂ ਦੋ ਵਜੇ ਤੱਤਲਾ ਨਹਿਰ ਵਿੱਚ ਨਹਾਉਣ ਲਈ ਗਿਆ ਸੀ ਤੇ ਉੱਥੇ ਪੈਰ ਫਿਸਲਣ ਕਾਰਨ ਨਹਿਰ ਵਿੱਚ ਡਿੱਗ ਪਿਆ ਤੇ ਜਿਸ ‘ਤੇ ਉਥੇ ਹੀ ਮੌਜੂਦ ਬਜ਼ੁਰਗ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਪਿੰਡ ਅਰਜ਼ਾਦੇ ਦੇ ਨੌਜਵਾਨਾਂ ਵੱਲੋਂ ਨਹਿਰ ਵਿੱਚ ਉਤਰ ਕੇ ਨੌਜਵਾਨ ਦੀ ਤਲਾਸ਼ ਸ਼ੁਰੂ ਕੀਤੀ ਤਾਂ ਤਿੰਨ ਘੰਟਿਆਂ ਬਾਅਦ ਉਸ ਦੀ ਲਾਸ਼ ਥਿੰਦ ਨਹਿਰ ਦੇ ਪੁਲ ਹੇਠੋਂ ਮਿਲੀ।