ਸੂਬੇ ਵਿੱਚ ਚੋਰੀ ਦੀਆ ਵਾਰਦਾਤਾਂ ਦੀਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਨੇ ਭਾਵੇ ਸੂਬੇ ‘ਚ ਕੋਰੋਨਾ ਦੇ ਕਾਰਨ ਸਖਤ ਪਬੰਦੀਆਂ ਲਾਗੂ ਹਨ ਫਿਰ ਵੀ ਆਏ ਦਿਨ ਹੀ ਕੋਈ ਨਾ ਕੋਈ ਚੋਰੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ।
ਅਜਿਹਾ ਹੀ ਮਾਮਲਾ ਦੀਨਾਨਗਰ ਦੇ ਨੇੜਲੇ ਪਿੰਡ ਡੀਡਾ ਸਾਂਸੀਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਜ ਫਿਲਮੀ ਅੰਦਾਜ਼ ਵਿੱਚ ਪੁਲਿਸ ਮੁਲਾਜਮ ਬਣ ਕੇ ਆਏ ਲੁਟੇਰੇ 35 ਤੋਲੇ ਸੋਨੇ ਦੇ ਗਹਿਣੇ ਅਤੇ ਚਾਰ ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਦੇ ਕਰੀਬ ਇਕ ਔਰਤ ਸਮੇਤ 7 ਲੋਕ ਦੋ ਕਾਰਾਂ ‘ਚ ਸਵਾਰ ਹੋ ਕੇ ਉਨ੍ਹਾਂ ਦੇ ਘਰ ਦਾ ਮੇਨ ਗੇਟ ਤੋੜ ਕੇ ਅੰਦਰ ਆਏ ਅਤੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ।
ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਹ ਸਾਰੇ ਲੋਕ ਜ਼ਬਰਦਸਤੀ ਘਰ ਦੇ ਅੰਦਰ ਦਾਖਲ ਹੋ ਗਏ ਅਤੇ ਕਹਿਣ ਲੱਗੇ ”ਅਸੀਂ ਸੀਬੀਆਈ ਪੁਲਿਸ ਚੰਡੀਗੜ੍ਹ ਤੋਂ ਆਏ ਹਾਂ ਅਤੇ, ਸਾਨੂੰ ਜਾਣਕਾਰੀ ਮਿਲੀ ਹੈ ਕਿ ਤੁਸੀਂ ਨਸ਼ਿਆਂ ਦਾ ਕਾਰੋਬਾਰ ਕਰਦੇ ਹੋ ਇਸ ਲਈ ਤੁਹਾਡਾ ਘਰ ਤਲਾਸ਼ਣਾ ਪਏਗਾ” ਪੁਲਿਸ ਬਣ ਕੇ ਆਏ ਇਨ੍ਹਾਂ ਲੁਟੇਰਿਆਂ ਵਿਚੋਂ 2 ਵਿਅਕਤੀਆਂ ਦੇ ਹੱਥਾਂ ਵਿਚ ਪਿਸਤੌਲ ਸਨ ਜਦੋਂਕਿ ਬਾਕੀ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ।
ਘਰ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਨੇੜਲੇ ਪਿੰਡ ਵਿੱਚ ਵਿਆਹ ਕਾਰਨ ਉਨ੍ਹਾਂ ਦੇ ਕੁੱਝ ਰਿਸ਼ਤੇਦਾਰ ਵੀ ਘਰ ਆਏ ਹੋਏ ਸਨ, ਉਨ੍ਹਾਂ ਇਹ ਵੀ ਦੱਸਿਆ ਕਿ ਚੋਰ ਸਾਰੇ ਲੋਕ ਸਾਦੇ ਕੱਪੜਿਆਂ ਵਿੱਚ ਸਨ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕੇ ਜਦੋ ਉਨ੍ਹਾਂ ਤੋਂ ਆਈ.ਡੀ. ਪ੍ਰਮਾਣ ਪੱਤਰ ਮੰਗਿਆ, ਤਾਂ ਉਨ੍ਹਾਂ ਨੂੰ ਪਿਸਤੌਲ ਨਾਲ ਗੋਲੀ ਮਾਰਨ ਦੀ ਧਮਕੀ ਦੇ ਕੇ ਚੁੱਪ ਕਰਨ ਲਈ ਕਿਹਾ ਅਤੇ ਘਰ ਵਿੱਚ ਮੌਜੂਦ ਬੰਦਿਆਂ ਦੇ ਹੱਥ ਰੱਸੀ ਨਾਲ ਬੰਨ੍ਹਣ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ, ਇਸ ਤੋਂ ਬਾਅਦ ਲੁਟੇਰੇ ਘਰ ਦੇ ਸਾਰੇ ਕਮਰਿਆਂ ਦੀ ਤਲਾਸੀ ਕਰਦੇ ਰਹੇ।
ਇਹ ਵੀ ਪੜ੍ਹੋ : BJP ਆਗੂ ਦਾ ਆਪਣੀ ਹੀ ਸਰਕਾਰ ਖਿਲਾਫ ਵੱਡਾ ਬਿਆਨ, ਕਿਹਾ -“ਲੋਕਾਂ ਨੇ ਤੇਜਸ਼ਵੀ ਨੂੰ ਚੁਣਿਆ ਸੀ, ਸਿਸਟਮ ਦੀ ਦੁਰਵਰਤੋਂ ਕਰ ਮੁੱਖ ਮੰਤਰੀ ਬਣੇ ਨਿਤੀਸ਼”
ਉਨਾਂ ਕਿਹਾ ਕਿ ਲੁਟੇਰਿਆਂ ਨੇ ਵਿਆਹ ਲਈ ਰੱਖੇ ਅਲਮਾਰੀ ਦੇ ਲਾਕਰ ‘ਚੋਂ 35 ਤੋਲੇ ਸੋਨੇ ਦੇ ਗਹਿਣੇ ਕੱਢ ਲਏ। ਏਨੀ ਵੱਡੀ ਮਾਤਰਾ ਵਿੱਚ ਸੋਨੇ ਦਾ ਕਾਰਨ ਕੁੱਝ ਰਿਸ਼ਤੇਦਾਰਾਂ ਦੇ ਗਹਿਣੇ ਵੀ ਸਨ। ਉਨਾਂ ਕਿਹਾ ਕਿ ਉਸ ਸਮੇਂ ਘਰ ਵਿੱਚ ਮੌਜੂਦ ਸਾਰੇ ਲੋਕਾਂ ਦੇ ਸੱਤ ਮੋਬਾਈਲ ਵੀ ਖੋਹ ਕੇ ਲੈ ਗਏ ਕਰੀਬ 2 ਘੰਟੇ ਘਰ ਲੁੱਟਣ ਤੋਂ ਬਾਅਦ, ਬਾਹਰ ਨਿਕਲਦੇ ਸਮੇਂ ਉਨ੍ਹਾਂ ਨੇ ਕਮਰੇ ਦੇ ਬਾਹਰੋਂ ਕੁੰਡੀ ਲਾ ਦਿੱਤੀ ਤਾਂ ਜੋ ਕੋਈ ਬਾਹਰ ਨਾ ਆ ਸਕੇ। ਪੀੜਤ ਰੋਜ਼ੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਘਰ ਦੇ ਪਿੱਛਲੇ ਪਾਸੇ ਤੋਂ ਬਾਹਰ ਨਿਕਲਕੇ ਦਰਵਾਜ਼ੇ ਰਾਹੀਂ ਬਾਹਰ ਆਈ ਅਤੇ ਤਾਲੇ ਖੋਲ੍ਹ ਕੇ ਸਾਰਿਆਂ ਨੂੰ ਬਾਹਰ ਕੱਢਿਆ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਇਨ੍ਹਾਂ ਲੁਟੇਰਿਆਂ ਦਾ ਪਤਾ ਲਗਾਉਣ ਲਈ ਫਿੰਗਰ ਪ੍ਰਿੰਟ ਟੀਮ ਅਤੇ ਡੋਗ ਸਕੁਐਡ ਦੀ ਟੀਮ ਨੂੰ ਵੀ ਮੌਕੇ ਬੁਲਾਇਆ ਗਿਆ ਅਤੇ ਜਾਂਚ ਤੋਂ ਬਾਅਦ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ‘ਚ ਪੁਲਸ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹੈ। ਓਧਰ ਡੀਐਸਪੀ ਮਹੇਸ਼ ਸੈਣੀ ਨੇ ਕਿਹਾ ਕਿ ਪਿੰਡ ਡੀਡਾ ਸਾਸੀਆਂ ਚ ਹੋਈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸਦੀ ਪਹਿਚਾਣ ਅਮਰਿੰਦਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ ਉਨ੍ਹਾਂ ਕਿਹਾ ਕਿ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਪੀੜ੍ਹਤ ਪਰਿਵਾਰ ਦੀ ਇੱਕ ਰਿਸ਼ਤੇਦਾਰ ਮਹਿਲਾ ਦਾ ਪੂਰਾ ਹੱਥ ਸੀ।
ਇਹ ਵੀ ਦੇਖੋ : Sukhpal Khaira Congress ‘ਚ ਸ਼ਾਮਲ, ਪਹੁੰਚੇ CM RESIDENCE, ਕੈਪਟਨ ਨਾਲ ਮੁਲਾਕਾਤ, Delhi ‘ਚ ਹੋਵੇਗਾ ਐਲਾਨ ?