Farmers and soldiers clash over Modi: ਲੌਕਡਾਊਨ ਦੇ ਦੌਰਾਨ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਿਤ ਤਿੰਨ ਬਿੱਲ ਪਾਸ ਕੀਤੇ ਗਏ ਸੀ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਜੱਥੇਬੰਦੀਆਂ ਸਰਕਾਰ ਨੂੰ ਇਸ ਕਾਨੂੰਨ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਵੱਖ-ਵੱਖ ਥਾਵਾਂ ਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਹਨ। ਪੰਜਾਬ ਵਿੱਚ ਰੇਲਵੇ ਲਾਈਨਾਂ ‘ਤੇ ਧਰਨੇ ਪ੍ਰਦਰਸ਼ਨ ਭਾਵੇਂ ਹੀ ਖਤਮ ਕਰ ਦਿੱਤੇ ਗਏ ਹਨ, ਪਰ ਟੋਲ ਪਲਾਜਿਆ ‘ਤੇ ਵਿਰੋਧ ਅਜੇ ਵੀ ਜਾਰੀ ਹਨ। ਜਿੱਥੇ ਕਿਸਾਨ ਜਥੇਬੰਦੀਆਂ ਦੇ ਵੱਲੋ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਦੀ ਫੋਟੋ ‘ਤੇ ਜੁੱਤੀਆਂ ਦੇ ਹਾਰ ਵੀ ਪਾਏ ਗਏ ਹਨ। ਪਰ ਅੱਜ ਇਸ ਵਿਰੋਧ ਅਤੇ ਵਿਰੋਧ ਦੇ ਤਰੀਕੇ ਦੇ ਚਲਦਿਆ ਕਿਸਾਨਾਂ ਅਤੇ ਫੋਜ਼ੀਆਂ ਦੇ ਵਿਚਕਾਰ ਉਸ ਵੇਲੇ ਤਣਾਅ ਦਾ ਮਾਹੋਲ ਬਣ ਗਿਆ ਜਦੋਂ ਪਠਾਨਕੋਟ ਅਤੇ ਜਲੰਧਰ ਦੇ ਮੁੱਖ ਟੋਲ ਪਲਾਜ਼ੇ ਦੇ ਕੋਲ ਕਿਸਾਨਾਂ ਅਤੇ ਫੋਜ਼ੀਆਂ ਵਿਚਾਕਾਰ ਬਹਿਸ ਹੋ ਗਈ।
ਦਰਅਸਲ ਕਿਸਾਨ ਇੱਥੇ ਖੇਤੀ ਕਾਨੂੰਨਾ ਦੇ ਖਿਲਾਫ ਲਗਾਤਾਰ ਪ੍ਰਦ੍ਰਸ਼ਨ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣਾ ਵਿਰੋਧ ਜਤਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ‘ਤੇ ਜੁੱਤੀਆਂ ਦਾ ਹਾਰ ਬਣਾ ਕੇ ਪਾਇਆ ਹੋਇਆ ਹੈ। ਇਸੇ ਦੌਰਾਨ ਜਦੋ ਭਾਰਤੀ ਫੌਜ ਦਾ ਕਾਫਲਾ ਪਠਾਨਕੋਟ ਤੋਂ ਜਲੰਧਰ ਮੁੱਖ ਸੜਕ ਤੋਂ ਦੀ ਲੰਘ ਰਿਹਾ ਸੀ ਤਾਂ ਮਾਨਸਰ ਟੌਲ ਪਲਾਜਾ ‘ਤੇ ਕਾਫਲੇ ਦੇ ਵਿੱਚੋ ਇੱਕ ਬੱਸ ਚਾਲਕ ਨੇ ਬੱਸ ਨੂੰ ਖੜ੍ਹਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ‘ਤੇ ਪਾਏ ਜੁੱਤੀਆਂ ਦੇ ਹਾਰ ਲਾਹ ਦਿੱਤਾ। ਭਾਰਤ ਵਿੱਚ ਭਾਵੇ ਹੀ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ ਹੈ। ਪਰ ਜਦੋਂ ਇਸ ਮਾਮਲੇ ਬਾਰੇ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਕਿਸਾਨਾਂ ਨੇ ਫੋਜੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਦੇ ਅੱਗੇ ਲੇਟ ਗਏ ਅਤੇ ਕਿਸਾਨਾਂ ਅਤੇ ਫੌਜ ਵਿਚਾਲੇ ਬਹਿਸ ਸ਼ੁਰੂ ਗਈ। ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਫੌਜੀਆਂ ਨੇ ਉਨ੍ਹਾਂ ਨੂੰ ਗੋਲ਼ੀ ਮਾਰਨ ਦੀ ਵੀ ਧਮਕੀ ਦਿੱਤੀ ਹੈ। ਜਿਸ ਦੇ ਚੱਲਦਿਆਂ ਕਾਫ਼ੀ ਸਮਾਂ ਬਹਿਸ ਹੋਣ ਤੋਂ ਬਾਅਦ ਬੱਸ ਚਾਲਕ ਨੂੰ ਕਿਸਾਨਾਂ ਦੇ ਗੁੱਸੇ ਅੱਗੇ ਝੁਕਣਾ ਪਿਆ ਅਤੇ ਮੁਆਫੀ ਮੰਗਣੀ ਪਈ।
ਇਹ ਵੀ ਦੇਖੋ : ਫੌਜੀ ਜਵਾਨਾਂ ਨੇ ਮੋਦੀ ਦੀ ਫੋਟੋ ‘ਤੋਂ ਉਤਾਰਿਆ ਜੁੱਤੀਆਂ ਦਾ ਹਾਰ ਤਾਂ ਕਿਸਾਨਾਂ ਨੇ ਘੇਰ ਲਏ ਫੌਜੀ