Goindwal Thermal Plant: ਗੋਇੰਦਵਾਲ ‘ਚ ਬਣਿਆ ਥਰਮਲ ਪਲਾਂਟ ਜੋ ਕਿ 1114 ਏਕੜ ‘ਚ ਬਣਿਆ ਹੋਇਆ ਹੈ ਹੁਣ ਵਿਕਣ ਲੱਗਿਆ ਹੈ। 540 ਮੈਗਾਵਾਦ ਦਾ ਥਰਮਲ ਪਲਾਂਟ ਕੰਗਾਲੀ ਦੀ ਕਗਾਰ ‘ਤੇ ਪਹੁੰਚ ਗਿਆ ਹੈ। ਮਹਿੰਗੀ ਬਿਜਲੀ ਵੇਚ ਕੇ ਵੀ ਥਰਮਲ ਪਲਾਂਟ ਕਿਵੇਂ ਪਹੁੰਚਿਆ ਘਾਟੇ ‘ਚ ਆਓ ਜਾਂਦੇ ਹਾਂ। ਜੀ.ਵੀ.ਕੇ ਪ੍ਰਾਈਵੇਟ ਕੰਪਨੀ ‘ਤੇ ਪਿਆ ਸੀ CBI ਟੀਮ ਦਾ ਛਾਪਾ। ਥਰਮਲ ਪਲਾਂਟ ਲਈ ਕੰਪਨੀ ਨੇ ਚੁੱਕੇ ਸੀ। ਥਰਮਲ ਪਲਾਂਟ ਲਈ ਕੰਪਨੀ ਨੇ 3200 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ। 1200 ਕਰੋੜ ਦਾ ਬਣਿਆ ਸੀ ਵਿਆਜ। 6 ਅਪ੍ਰੈਲ ਅਤੇ 16 ਅਪ੍ਰੈਲ 2016 ਨੂੰ ਚਾਲੂ ਹੋਏ ਸਨ ਇਸ ਪਲਾਂਟ ਦੇ ਦੋ ਯੂਨਿਟ। ਜੀ.ਵੀ.ਕੇ ਪ੍ਰਾਈਵੇਟ ਕੰਪਨੀ ਚ 540 ਮੈਗਾਵਾਦ ਦਾ ਥਰਮਲ ਪਲਾਂਟ 1114 ਏਕੜ ‘ਚ ਬਣਿਆ ਹੋਇਆ ਹੈ ਜੋ ਸਾਲ 2016-2017 ਵਿਚ ਚਾਲੂ ਹੋਇਆ।
ਪ੍ਰਾਈਵੇਟ ਕੰਪਨੀ ਵਲੋਂ ਪਾਵਰਕੌਮ ਦੇ ਚੇਅਰਮੈਨ ਨੂੰ ਪੇਜੇ ਪੱਤਰ ਅਨੁਸਾਰ ਕੰਪਨੀ ਨੇ ਇਸ ਥਰਮਲ ਸਮੇਤ ਕਾਰਜ ਲਈ ਕਰੀਬ 4103 ਕਰੋੜ ਖਰਚ ਕੀਤੇ ਗਏ। ਜਿਸ ਵਿਚ ਕੰਪਨੀ ਵਲੋਂ 1262 ਕਰੋੜ ਰੁਪਏ ਲਗਾਏ ਗਏ ਸਨ। ਜੀ.ਵੀ.ਕੇ ਕੰਪਨੀ ਵਲੋਂ 3200 ਕਰੋੜ ਰੁਪਏ ਦਾ ਇਸ ਪਲਾਂਟ ਲਈ ਕਰਜ਼ਾ ਲਿਆ ਗਿਆ ਸੀ ਜਿਸ ‘ਤੇ ਹੁਣ 1200 ਕਰੋੜ ਦਾ ਵਿਆਜ ਬਣ ਚੁਕਿਆ ਹੈ। ਹੁਣ ਕੰਪਨੀ ਦੇ ਹੱਥ ਖੜੇ ਹੋ ਚੁੱਕੇ ਹਨ। ਇਸ ਲਈ ਥਰਮਲ ਕੰਪਨੀ ਨੇ ਕਰੀਬ 4103 ਕਰੋੜ ਰੁਪਏ ‘ਚ ਪਾਵਰਕੌਮ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਥਰਮਲ ਪਲਾਂਟ ਵਲੋਂ ਕੇਂਦਰ ਸਰਕਾਰ ਦੀ ਸ਼ਕਤੀ ਦੇ ਤਹਿਤ ਕੋਲਾ ਲਿਆ ਜਾ ਰਿਹਾ ਹੈ। ਜੀ.ਵੀ.ਕੇ ਨੇ ਪੇਸ਼ਕਸ਼ ਪੱਤਰ ਵਿੱਚ ਕਿਹਾ ਹੈ ਕਿ ਕੋਲੇ ਦਾ ਪ੍ਰਵਾਨਿਤ ਰੇਟ 6000 ਰੁਪਏ ਪ੍ਰਤੀ ਟਨ ਹੈ। ਜਦੋ ਕੇ ਉਹ 5500 ਰੁਪਏ ਪ੍ਰਤੀ ਟਨ ਕੋਲਾ ਖਰੀਦ ਰਹੇ ਹਨ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਪਾਵਰਕੌਮ ਇਸ ਪਲਾਂਟ ਨੂੰ ਲੈਂਦਾ ਹੈ ਤਾ ਉਹ ਆਪਣੀ ਪਛਵਾੜਾ ਖਾਣ ਤੋਂ ਕੋਲਾ ਲੈ ਸਕੇਗਾ। ਅਤੇ ਫਿਰ ਇਹ ਕੋਲਾ 4500 ਰੁਪਏ ਪ੍ਰਤੀ ਟਨ ਪਵੇਗਾ। ਹੁਣ ਇਹ ਦੇਖਿਆ ਜਾਵੇਗਾ ਕਿ ਪੰਜਾਬ ਸਰਕਾਰ ਇਸ ਥਰਮਲ ਪਲਾਂਟ ਨੂੰ ਖਰੀਦਣ ਲਈ ਕਿੰਨਾ ਕਿ ਭਾਅ ਤਹਿ ਕਰਦੀ ਹੈ।