ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਦੀ ਉਡਾਣ ਦੇ ਯਾਤਰੀਆਂ ਨੂੰ 2 ਘੰਟੇ ਦੇ ਸਫਰ ਦੌਰਾਨ ਮੱਛਰਾਂ ਨੇ ਭੜਥੂ ਪਾ ਦਿੱਤੇ, ਜਿਸ ਕਰਕੇ ਸਾਰੀ ਯਾਤਰਾ ਦੌਰਾਨ ਯਾਤਰੀ ਪ੍ਰੇਸ਼ਾਨ ਰਹੇ।
ਸਫਰ ਦੌਰਾਨ ਯਾਤਰੀਆਂ ਨੇ ਇਸ ਦੀ ਸ਼ਿਕਾਇਤ ਸਟਾਫ ਦੇ ਨਾਲ-ਨਾਲ ਏਅਰਲਾਈਨਜ਼ ਨੂੰ ਵੀ ਕੀਤੀ। ਜਿਸ ਤੋਂ ਬਾਅਦ ਏਅਰਲਾਈਨਜ਼ ਨੇ ਇਸ ਲਈ ਮੁਆਫੀ ਮੰਗੀ ਅਤੇ ਭਵਿੱਖ ‘ਚ ਇਸ ਦਾ ਧਿਆਨ ਰੱਖਣ ਦਾ ਵਾਅਦਾ ਵੀ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਨੰਬਰ 6E645 ਬੀਤੀ ਰਾਤ 8 ਵਜੇ ਰਵਾਨਾ ਹੋਈ ਅਤੇ ਰਾਤ 10:15 ਵਜੇ ਅਹਿਮਦਾਬਾਦ ਪਹੁੰਚੀ। ਅਹਿਮਦਾਬਾਦ ਦੇ ਹੋਮਿਓਪੈਥਿਕ ਡਾਕਟਰ ਕਰਰ ਮਜੂਮਦਾਰ ਨੇ ਸ਼ਿਕਾਇਤ ਕੀਤੀ ਕਿ ਫਲਾਈਟ ਮੱਛਰਾਂ ਨਾਲ ਭਰੀ ਹੋਈ ਸੀ, ਜਿਸ ਕਾਰਨ ਇਹ ਯਾਤਰਾ ਸੁਖਾਵੀਂ ਨਹੀਂ ਰਹੀ।
ਇਹ ਵੀ ਪੜ੍ਹੋ : ਚੀਨ : ਚਮਕ ਉਠੀ ਮੁਲਾਜ਼ਮ ਦੀ ਕਿਸਮਤ, ਇਕ ਸਾਲ ਦੀ ਛੁੱਟੀ ਤਾਂ ਮਿਲੀ ਹੀ, ਹਰ ਮਹੀਨੇ ਸੈਲਰੀ ਵੀ ਮਿਲੇਗੀ
ਸ਼ਿਕਾਇਤ ਤੋਂ ਬਾਅਦ ਏਅਰਲਾਈਨਜ਼ ਨੇ ਯਾਤਰੀ ਤੋਂ ਮੁਆਫੀ ਮੰਗੀ। ਏਅਰਲਾਈਨਜ਼ ਕਹਿੰਦੀ ਹੈ- ਅਸੀਂ ਸਮਝਦੇ ਹਾਂ ਕਿ ਜਹਾਜ਼ ‘ਤੇ ਮੱਛਰਾਂ ਨੂੰ ਦੇਖਣਾ ਯਕੀਨੀ ਤੌਰ ‘ਤੇ ਅਸਹਿਜ ਹੁੰਦਾ ਹੈ ਅਤੇ ਅਸੀਂ ਅਜਿਹੇ ਫੀਡਬੈਕ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਜਦੋਂ ਕਿ ਸਾਡੀਆਂ ਸਾਰੀਆਂ ਉਡਾਣਾਂ ਹਰ ਰਵਾਨਗੀ ਤੋਂ ਪਹਿਲਾਂ ਧੁੰਦਲੀਆਂ ਹੁੰਦੀਆਂ ਹਨ। ਅੱਗੇ ਜਾ ਕੇ ਸਾਡੀ ਟੀਮ ਫਲਾਈਟ ਵਿੱਚ ਬਿਹਤਰ ਉਪਾਅ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: