100 feet Ravana: ਜਿਸ ਤਰ੍ਹਾਂ ਕਿ ਤੁਸੀ ਜਾਣਦੇ ਹੀ ਹੋ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਬੜੀ ਧੂਮਧਾਮ ‘ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਚਾਹੇ ਕੋਵਿਡ19 ਦੇ ਚਲਦਿਆ ਗਾਈਡਲਾਈਨਜ਼ ਦਿੱਤੀਆਂ ਗਈਆਂ ਸਿਹਤ ਵਿਭਾਗ ਵਲੋਂ ਗਾਈਡਲਾਈਨਜ਼ ਦਿੱਤੀਆਂ ਗਈਆਂ, ਪ੍ਰਸ਼ਾਸ਼ਨ ਵਲੋਂ ਗਾਈਡਲਾਈਨਜ਼ ਦਿੱਤੀਆਂ ਗਈਆਂ ਉਸ ਦੇ ਚੱਲਦਿਆਂ ਕੀਤੇ ਨਾ ਕੀਤੇ ਸਾਵਧਾਨੀਆਂ ਵਰਤਨੀਆਂ ਜ਼ਰੂਰੀ ਹਨ। ਤੁਹਾਨੂੰ ਦੱਸ ਦਈਏ ਕਿ ਅੱਜ ਪਟਿਆਲਾ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣ ਕੇ ਤਿਆਰ ਹੋ ਚੁੱਕੇ ਹਨ ਅਤੇ ਇਹ ਪੁਤਲੇ ਪਿੱਛਲੇ 15 ਦਿਨਾਂ ਤੋਂ ਕਾਰੀਗਰਾਂ ਵਲੋਂ ਤਿਆਰ ਕੀਤੇ ਜਾ ਰਹੇ ਹਨ। ਇਸ ਵਾਰ ਪਟਿਆਲਾ ਵਿੱਚ ਰਾਵਣ ਦਾ ਪੁਤਲਾ 100 ਫੁੱਟ ਲੰਬਾ ਹੈ ਉੱਥੇ ਹੀ ਮੇਘਨਾਥ ਦਾ ਪੁਤਲਾ 80 ਫੁੱਟ ਦਾ ਹੈ ਅਤੇ ਕੁੰਭਕਰਨ ਦਾ ਪੁਤਲਾ 90 ਫੁੱਟ ਲੰਬਾ ਹੈ।
ਇਹ ਪੁਤਲੇ ਬੜੇ ਹੀ ਮੁਸ਼ੱਕਤ ਨਾਲ ਬਣਾਏ ਗਏ ਹਨ। ਇਹਨਾਂ ਪੁਤਲਿਆਂ ਦੀ ਖਾਸ ਗੱਲ ਇਹ ਹੈ ਕਿ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਦੇ ਵੀ ਮਾਸਕ ਲਗਾਇਆ ਗਿਆ ਹੈ। ਅਤੇ ਇਨ੍ਹਾਂ ਨੂੰ ਸੈਨੀਟਾਇਜ਼ ਵੀ ਕੀਤਾ ਗਿਆ ਹੈ। ਇਸ ਪਿੱਛੇ ਇੱਕ ਵਜਾ ਹੋ ਸਕਦੀ ਹੈ ਕਿ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ ਜਾਵੇ ਕਿ ਮਾਸਕ ਲਗਾਉਣਾ ਲਾਜਮੀ ਹੈ ਕਿਉਂਕਿ ਅਜੇ ਕੋਵਿਡ ਨਹੀਂ ਗਿਆ ਹੈ। ਪ੍ਰਬੰਧਕ ਕਮੇਟੀ ਵਲੋਂ ਵਧੇਰੇ ਇੰਤਜਾਮ ਕੀਤੇ ਗਏ ਹਨ। ਲੋਕ ਹੋਲੀ ਹੋਲੀ ਦੁਸ਼ਹਿਰਾ ਦੇਖਣ ਲਈ ਇਕੱਤਰ ਹੋ ਰਹੇ ਹਨ। ਲੋਕ ਦੂਰੋਂ ਦੂਰੋਂ ਇਹਨਾਂ ਨੂੰ ਦੇਖਣ ਲਈ ਪਹੁੰਚ ਰਹੇ ਹਨ।