40 buffaloes died 7days ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲੇ ਦੇ ਪਿੰਡ ਦਹੇੜੂ ‘ਚ ਪਿਛਲੇ 7 ਦਿਨਾਂ ਤੋਂ ਭੇਦਭਰੇ ਹਾਲਾਤਾਂ ‘ਚ ਲਗਾਤਾਰ ਮੱਝਾਂ ਦੀਆਂ ਮੌਤਾਂ ਹੋ ਰਹੀਆਂ ਹਨ।ਬੀਤੇ ਦਿਨ ਕਰੀਬ 35 ਮੱਝਾਂ ਦੀ ਮੌਤ ਹੋਈ ਸੀ।ਪਤਾ ਲੱਗਣ ‘ਤੇ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਥਿਤੀ ਦਾ ਜਾਇਜ਼ਾ ਲਿਆ।
ਦੱਸਣਯੋਗ ਹੈ ਕਿ ਇੱਕ ਮੱਝ ਉਨ੍ਹਾਂ ਦੇ ਸਾਹਮਣੇ ਹੀ ਦਮ ਤੋੜਿਆ।ਹੁਣ ਤਕ ਮਰਨ ਵਾਲੀਆਂ ਮੱਝਾਂ ਦੀ ਗਿਣਤੀ 40 ਤਕ ਪਹੁੰਚ ਗਈ ਹੈ।ਲੁਧਿਆਣਾ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਜਾਂਚ ‘ਚ ਜੁੱਟੀ ਹੋਈ ਹੈ ਅਤੇ ਡੇਅਰੀ ਫਾਰਮ ‘ਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ।ਮੰਤਰੀ ਦਾ ਕਹਿਣਾ ਹੈ ਕਿ ਮੌਤਾਂ ਦਾ ਕਾਰਨ ਪਤਾ ਲਗਾਉਣ ਲਈ ਮੈਡੀਕਲ ਰਿਪੋਰਟ ਦਾ ਇੰਤਰਾਜ਼ ਕੀਤਾ ਜਾ ਰਿਹਾ ਹੈ।ਰਿਪੋਰਟ ਮੁਤਾਬਕ ਹੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ‘ਚ ਤਾਂ ਫੀਡ ‘ਚ ਕਿਸੇ ਜ਼ਹਿਰੀਲੇ ਦੀ ਵਧੇਰੇ ਮਾਤਰਾ ਹੋਣਾ ਵੀ ਇਨ੍ਹਾਂ ਪਸ਼ੂਆਂ ਦੀ ਮੌਤ ਦਾ ਕਾਰਨ ਬਣ ਸਕਦਾ ਹੈ।ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹ ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਜੀ ਦੇ ਧਿਆਨ ‘ਚ ਲੈ ਕੇ ਆਉਣਗੇ।ਫਿਲਹਾਲ ਮੰਤਰੀ ਵਲੋਂ ਕਿਸੇ ਵੀ ਆਰਥਿਕ ਸਹਾਇਤਾ ਦੇਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ।