400 plants planted every village ਲੁਧਿਆਣਾ , (ਤਰਸੇਮ ਭਾਰਦਵਾਜ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੂਬੇ ਦੇ ਹਰ ਪਿੰਡ ‘ਚ 400 ਬੂਟੇ ਲਗਾਉਣ ਦਾ ਐਲਾਨ ਕੀਤਾ ਹੈ।ਐਜੂਕੇਸ਼ਨ ਡਿਪਾਰਟਮੈਂਟ ਦੇ ਡਾਇਰੈਕਟਰ ਨੇ ਸਮੂਹ ਜ਼ਿਲਾ ਸਿੱਖਿਆ ਅਫਸਰਾਂ (ਸੀਨੀਅਰ ਸੈਕੰਡਰੀ) ਨੂੰ ਪੱਤਰ ਜਾਰੀ ਕਰਕੇ ਸੂਚਿਤ ਕੀਤਾ ਹੈ।
ਇਸ ਨਾਲ ਸਕੂਲਾਂ ਦੇ ਆਲੇ-ਦੁਆਲੇ ਬੂਟੇ ਲਗਾਉਣ ਦੇ ਲਈ ਜ਼ਿਲੇ ਦੇ ਹਰ ਪਿੰਡ ‘ਚ ਖਾਲੀ ਥਾਵਾਂ ਦੀ ਪਛਾਣ ਕਰ ਕੇ ਜਾਣਕਾਰੀ ਸੰਬੰਧਿਤ ਜ਼ਿਲਾ ਵਣ ਅਧਿਕਾਰੀ (ਡੀ.ਐੱਫ.ਓ.)ਅਤੇ ਰੇਂਜ ਅਫਸਰ ਨੂੰ ਭੇਜੀ ਜਾਵੇ।ਸਮੂਹ ਜ਼ਿਲਾ ਸਿੱਖਿਆ ਦਫਤਰ ਨੂੰ ਹਿਦਾਇਤ ਜਾਰੀ ਦਿੱਤੀ ਕਿ ਉਹ ਆਪਣੇ ਜ਼ਿਲੇ ਦੇ ਸੰਬੰਧਿਤ ਜ਼ਿਲਾ ਵਣ ਅਧਿਕਾਰੀ ਅਤੇ ਰੇਂਜ ਅਫਸਰ ਨਾਲ ਸੰਪਰਕ ਕਰਨ।ਖਾਲੀ ਪਈਆਂ ਥਾਵਾਂ ‘ਤੇ 6ਵੀਂ,7ਵੀਂ,8ਵੀਂ ਜਮਾਤ ਦੇ ਵਿਦਿਆਰਥੀ ਬੂਟੇ ਲਗਾਉਣਗੇ।ਦੱਸਣਯੋਗ ਹੈ ਕਿ ਇਹ ਕਾਰਜ ਕਰਦੇ ਸਮੇਂ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਸੰਬੰਧੀ ਸਾਰੀਆਂ ਹਿਦਾਇਤਾਂ ਨੂੰ ਧਿਆਨ ‘ਚ ਰੱਖਿਆ ਜਾਵੇ।