81 killed punjab 2 days corona ਲੁਧਿਆਣਾ, (ਤਰਸੇਮ ਭਾਰਦਵਾਜ)-ਪੰਜਾਬ ‘ਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਨੇ ਰੂਪ ਧਾਰਨ ਕਰ ਲਿਆ ਹੈ।ਲੁਧਿਆਣਾ, ਜਲੰਧਰ ਜ਼ਿਲਿਆਂ ‘ਚ ਹਰ ਰੋਜ਼ ਰਿਕਾਰਡ ਤੋੜ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ।ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਪਿੱਛਲੇ 2 ਦਿਨਾਂ ‘ਚ 81 ਲੋਕਾਂ ਦੀ ਮੌਤ ਹੋ ਗਈ ਜਦੋਂਕਿ 2198 ਲੋਕ ਪਾਜ਼ੇਟਿਵ ਪਾਏ ਗਏ ਹਨ।
ਇਨ੍ਹਾਂ 81 ਮਰਨ ਵਾਲੇ ਮਰੀਜ਼ਾਂ ‘ਚੋਂ 27 ਮਰੀਜ਼ ਲੁਧਿਆਲਾ ਜ਼ਿਲ੍ਹੇ ਤੋਂ ਹਨ। ਪੰਜਾਬ ‘ਚ ਹੁਣ ਤੱਕ 31206 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦੋਂਕਿ 812 ਮਰੀਜ਼ਾਂ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਸ ਸਮੇਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ 217 ਮਰੀਜ਼ ਆਕਸੀਜਨ ‘ਤੇ ਹਨ ਜਦੋਂਕਿ 35 ਮਰੀਜ਼ ਵੈਂਟੀਲੇਟਰ ‘ਤੇ ਹਨ।
ਪੰਜਾਬ ‘ਚ ਮਰਨ ਵਾਲੇ 81 ਮਰੀਜ਼ਾਂ ‘ਚੋਂ 27 ਲੁਧਿਆਣਾ, 10 ਪਟਿਆਲਾ, 6 ਸੰਗਰੂਰ, 5 ਅੰਮ੍ਰਿਤਸਰ, 6 ਜਲੰਧਰ, 3 ਐੱਸ.ਐਸ.ਨਗਰ, 4 ਫਤਿਹਗੜ੍ਹ ਸਹਿਬ, 3 ਫਜ਼ਿਲਕਾ, 3 ਕਪੂਰਥਲਾ, 5 ਤਰਨਤਾਰਨ, ਫਿਰੋਜ਼ਪੁਰ ਮੋਗਾ ਤੋਂ 2-2 ਤੇ ਬਰਨਾਲਾ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ ਤੇ ਪਠਾਨਕੋਟ ਤੋਂ ਇਕ-ਇਕ ਮ੍ਰਿਤਕ ਮਰੀਜ਼ ਸ਼ਾਮਲ ਹੈ।