About Rs 3 lakh stolen: ਮਾਨਸਾ: ਸ਼ਹਿਰ ਮਾਨਸਾ ਦੇ ਵਾਰਡ ਨੰਬਰ 25 ਦੇ ਸਟੋੋਰ ਵਿੱਚੋੋਂ 04 ਜੂਨ ਤੋਂ 05 ਜੂਨ 2020 ਦੀ ਦਰਮਿਆਨੀ ਰਾਤ ਨੂੰ ਤਾਲੇ ਤੋੜ ਕੇ 4 ਵੱਡੀਆਂ ਐਲ.ਈ.ਡੀ. ਸਕਰੀਨਾ, ਡੀ.ਵੀ.ਡੀ. ਪਲੇਅਰ, ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਆਦਿ ਸਮਾਨ ਚੋੋਰੀ ਕਰਕੇ ਲੈ ਜਾਣ ਵਾਲੇ 2 ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ। ਚੋੋਰੀ ਮਾਲ 4 ਵੱਡੀਆਂ ਐਲ.ਈ.ਡੀ. ਸਕਰੀਨਾ, ਡੀ.ਵੀ.ਡੀ. ਪਲੇਅਰ, ਇੱਕ ਚੇਂਜਰ, ਇੱਕ ਸਟੈਪਲਾਈਜ਼ਰ ਅਤੇ ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਵਾਰਦਾਤ ਵਿੱਚ ਵਰਤੇ ਆਟੋ ਰਿਕਸ਼ਾ ਨੰ:ਐਚ.ਆਰ.56ਬੀ-6979 ਨੂੰ ਵੀ ਕਬਜੇ ਵਿੱਚ ਲੈ ਲਿਆ ਗਿਆ ਹੈ। ਬਰਾਮਦ ਕੀਤੇ ਸਮਾਨ ਦੀ ਕੁੱਲ ਮਾਲੀਤੀ ਕਰੀਬ 2 ਲੱਖ 40 ਹਜ਼ਾਰ ਰੁਪਏ ਬਣਦੀ ਹੈ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਤਿੰਨ ਖੁੰਗਰ ਪੁੱਤਰ ਓਮ ਪ੍ਰਕਾਸ਼ ਵਾਸੀ ਔਲਖ ਕਲੌਨੀ ਮਾਨਸਾ ਨੇ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਹ ਮੰਦਰ ਵਾਲੀ ਗਲੀ ਮਾਨਸਾ ਵਿਖੇ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ। ਉਸ ਪਾਸ ਵੱਡੇ ਪ੍ਰੋਗਰਾਮ ਕਰਨ ਲਈ 4 ਵੱਡੀਆਂ ਐਲ.ਈ.ਡੀ. ਸਕਰੀਨਾ 50 ਇੰਚੀ, ਡੀ.ਵੀ.ਡੀ. ਪਲੇਅਰ, ਇੱਕ ਚੇਜਰ, ਇੱਕ ਸਟੈਪਲਾਈਜ਼ਰ ਅਤੇ ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਆਦਿ ਸਿਸਟਮ ਹੈ, ਜੋ ਇਹ ਸਮਾਨ ਉਸ ਵੱਲੋੋਂ ਭਗਤ ਸਿੰਘ ਚੌਕ ਮਾਨਸਾ ਤੋੋਂ ਡੀ.ਏ.ਵੀ. ਸਕੂਲ ਮਾਨਸਾ ਨੂੰ ਜਾਂਦੀ ਲਿੰਕ ਸੜਕ ਤੇ ਬਣਾਏ ਸਟੋਰ ਵਿੱਚ ਰੱਖਿਆ ਹੋਇਆ ਸੀ। 4 ਜੂਨ ਤੋਂ 5 ਜੂਨ 2020 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀਆਂ ਨੇ ਸਟੋੋਰ ਦਾ ਸ਼ਟਰ ਅਤੇ ਤਾਲੇ ਤੋੜ ਕੇ ਉਕਤ ਸਮਾਨ ਚੋੋਰੀ ਕਰ ਲਿਆ। ਮੁਦੱਈ ਪਹਿਲਾਂ ਆਪਣੇ ਤੌੌਰ ਤੇ ਪੜਤਾਲ ਕਰਦਾ ਰਿਹਾ ਅਤੇ ਫਿਰ 9 ਜੂਨ 2020 ਨੂੰ ਪੁਲਿਸ ਪਾਸ ਬਿਆਨ ਲਿਖਾਉਣ ਤੇ ਮੁਕੱਦਮਾ ਨੰਬਰ 96 ਮਿਤੀ 09-06-2020 ਅ/ਧ 457,380 ਹਿੰ:ਦੰ: ਥਾਣਾ ਸਿਟੀ—1 ਮਾਨਸਾ ਦਰਜ਼ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਤਫ਼ਤੀਸ਼ ਦੌਰਾਨ ਮੁਕੱਦਮੇ ਨੂੰ ਟਰੇਸ ਕਰਕੇ 2 ਦੋਸ਼ੀਆਂ ਅਵਤਾਰ ਸਿੰਘ ਉਰਫ ਤਾਰੀ ਅਤੇ ਜਸਪਾਲ ਸਿੰਘ ਉਰਫ ਪਾਲੀ ਪੁੱਤਰਾਨ ਲਾਲ ਸਿੰਘ ਵਾਸੀ ਵਾਰਡ ਨੰਬਰ 25 ਨੂੰ ਗ੍ਰਿਫ਼ਤਾਰ ਕਰਕੇ ਚੋੋਰੀਮਾਲ 4 ਵੱਡੀਆਂ ਐਲ.ਈ.ਡੀ. ਸਕਰੀਨਾ, ਡੀ.ਵੀ.ਡੀ. ਪਲੇਅਰ, ਇੱਕ ਚੇਜਰ, ਇੱਕ ਸਟੈਪਲਾਈਜ਼ਰ ਅਤੇ ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਨੂੰ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਦੋੋਸ਼ੀਆਂ ਵੱਲੋੋਂ ਵਾਰਦਾਤ ਵਿੱਚ ਵਰਤੇ ਆਟੋ ਰਿਕਸ਼ਾ ਨੰ:ਐਚ.ਆਰ.56ਬੀ—6979 ਨੂੰ ਵੀ ਕਬਜਾ ਪੁਲਿਸ ਵਿੱਚ ਲੈ ਲਿਆ ਗਿਆ ਹੈ। ਬਰਾਮਦ ਕੀਤੇ ਸਮਾਨ ਦੀ ਕੁੱਲ ਮਾਲੀਤੀ ਕਰੀਬ 2 ਲੱਖ 40 ਹਜ਼ਾਰ ਰੁਪਏ ਬਣਦੀ ਹੈ। ਗ੍ਰਿਫਤਾਰ ਦੋੋਸ਼ੀਆਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀਆਂ ਵੱਲੋੋਂ ਕੀਤੀਆਂ ਗਈਆਂ ਅਜਿਹੀਆਂ ਹੋੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।