accused arrested stealing trucks: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਸੀ.ਆਈ.ਏ ਸਟਾਫ ਨੇ ਸਫਲਤਾ ਹਾਸਿਲ ਕਰਦੇ ਹੋਏ ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜੋ ਕਿ ਹਾਈਵੇਅ ‘ਤੇ ਜਾਂਦੇ ਲੋਹੇ ਨਾਲ ਭਰੇ ਟਰੱਕਾਂ ‘ਚੋਂ ਡਰਾਈਵਰਾਂ ਨਾਲ ਮਿਲੀਭੁਗਤ ਨਾਲ ਦਹੇੜੂ ਦੇ ਕੋਲੋਂ ਲੋਹਾ ਚੋਰੀ ਕਰਦੇ ਸੀ ਅਤੇ ਨੇੜੇ ਪਿੰਡ ਦਹੇੜੂ ਦੀ ਇਕ ਦੁਕਾਨ ‘ਤੇ ਵੇਚ ਦਿੰਦੇ ਸੀ। ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ 4 ਲੋਕਾਂ ਦਾ ਪਰਦਾਫਾਸ਼ ਕੀਤਾ, ਜਿਨ੍ਹਾਂ ‘ਚੋਂ 3 ਕਾਬੂ ਕਰ ਲਏ ਜਦਕਿ 1 ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਦੋਸ਼ੀਆਂ ਦੀ ਪਛਾਣਾ ਵਿੱਕੀ, ਸੁਖਵਿੰਦਰ ਸਿੰਘ ਹੈਪੀ, ਸਤਨਾਮ ਸਿੰਘ ਮੀਠਾ ਅਤੇ ਪਵਨਦੀਪ ਸਿੰਘ ਦੇ ਨਾਂ ਨਾਲ ਹੋਈ ਹੈ।
ਸੀ.ਆਈ.ਏ ਸਟਾਫ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਪੁਲਿਸ ਪਾਰਟੀ ਗਸ਼ਤ ਦੌਰਾਨ ਸਥਾਨਿਕ ਰਾਧਾ ਸਵਾਮੀ ਡੇਰਾ ਸਤਸੰਗ ਬਿਆਸ ਲਿਬੜਾ ਦੇ ਕੋਲ ਮੌਜੂਦ ਸੀ, ਤਾਂ ਗੁਪਤ ਜਾਣਕਾਰੀ ਮਿਲੀ ਸੀ ਕਿ ਜੋ ਟਰੱਕ ਸਰੀਆ, ਲੋਹਾ, ਆਦਿ ਮੰਡੀ ਗੋਬਿੰਦਗੜ੍ਹ ਤੋਂ ਲੋਡ ਹੋ ਕੇ ਲੁਧਿਆਣਾ ਵੱਲ ਜਾਂਦੇ ਹਨ ਉਨ੍ਹਾਂ ਦੇ ਡਰਾਈਵਰ, ਕਲੀਨਰ ਟਰੱਕਾਂ ‘ਚੋਂ ਸਰੀਆਂ ਕੱਢ ਕੇ ਚੋਰੀ ਕਰਦੇ ਹੋਏ ਇਕ ਕਬਾੜ ਦੀ ਦੁਕਾਨ ਜੋ ਕਿ ਨੈਸ਼ਨਲ ਹਾਈਵੇਅ ਤੇ ਸਥਿਤ ਪਿੰਡ ਦੇਹੜੂ ਚੌਕ ਤੇ ਹੈ, ਦੇ ਮਾਲਕ ਨੂੰ ਵੇਚਦੇ ਹਨ। ਪੁਲਿਸ ਨੇ ਤਰੁੰਤ ਕਾਰਵਾਈ ਕਰਦੇ ਹੋਏ ਉੱਥੇ ਛਾਪਾ ਮਾਰਿਆ ਤਾਂ ਚੋਰੀ ਦਾ ਮਾਲ ਬਰਾਮਦ ਕਰਦੇ ਹੋਏ ਦੋਸ਼ੀ ਦੁਕਾਨ ਦੇ ਮਾਲਕ ਵਿੱਕੀ ਨਿਵਾਸੀ ਮਾਡਲ ਟਾਊਨ ਸਮਰਾਲਾ ਰੋਡ ਖੰਨਾ ਸਮੇਤ 4 ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ।