accused former SHO jail: ਲੁਧਿਆਣਾ (ਤਰਸੇਮ ਭਾਰਦਵਾਜ)- ਸਦਰ ਥਾਣਾ ਖੰਨਾ ‘ਚ ਪਿਤਾ-ਪੁੱਤਰ ਸਮੇਤ ਵਿਅਕਤੀਆਂ ਨੂੰ ਨਗਨ ਕਰ ਕੁੱਟਮਾਰ ਕਰਨ ਅਤੇ ਵੀਡੀਓ ਬਣਾਉਣ ਦੇ ਮਾਮਲੇ ‘ਚ ਦੋਸ਼ੀ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਨੂੰ ਐਤਵਾਰ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਸੀ ਕਿ ਬਲਜਿੰਦਰ ਸਿੰਘ ਨੇ ਜੇਲ ਜਾਣ ਤੋਂ ਬਚਾਉਣ ਲਈ ਕਈ ਨਵੇਂ-ਨਵੇਂ ਢੰਗ ਲੱਭੇ ਸੀ ਪਰ ਆਖਰਕਰ ਉਸਨੂੰ ਜੇਲ ਜਾਣਾ ਹੀ ਪਿਆ। ਇਸ ਦੌਰਾਨ ਇੱਕ ਵੱਡਾ ਖ਼ੁਲਾਸਾ ਹੋਰ ਵੀ ਸਾਹਮਣੇ ਆਇਆ ਹੈ ਕਿ ਬਲਜਿੰਦਰ ਸਿੰਘ ਨੂੰ ਰਾਹਤ ਦੇਣ ਲਈ ਅਦਾਲਤ ਨੂੰ ਗੁੰਮਰਾਹ ਕਰਨ ਤੱਕ ਦੀ ਕੋਸ਼ਿਸ਼ ਕੀਤੀ ਗਈ। ਬੀਤੇ ਦਿਨ ਭਾਵ ਸ਼ਨੀਵਾਰ ਨੂੰ ਖੰਨਾ ਦੀ ਅਦਾਲਤ ‘ਚ ਜਾਂਚ ਅਧਿਕਾਰੀ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇੱਕ ਆਦੇਸ਼ ਪੇਸ਼ ਕੀਤਾ ਗਿਆ। ਇਸ ਆਦੇਸ਼ ਦੇ ਅਨੁਸਾਰ ਅਦਾਲਤ ਨੇ ਬਲਜਿੰਦਰ ਸਿੰਘ ਨੂੰ 28 ਸਤੰਬਰ ਤੱਕ ਜੇਲ੍ਹ ‘ਚ ਨਾ ਭੇਜਣ ਦੇ ਆਦੇਸ਼ ਦਿੱਤੇ ਸਨ। ਅਦਾਲਤ ਨੇ ਵੀ ਇਸ ਆਦੇਸ਼ ਨੂੰ ਇੱਕ ਵਾਰ ਸਵੀਕਾਰ ਕਰ ਲਿਆ ਪਰ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਬਾਅਦ ‘ਚ ਇਸ ਆਦੇਸ਼ ਦੇ ਫਰਜ਼ੀ ਹੋਣ ਦੀ ਗੱਲ ਸਾਹਮਣੇ ਆਈ।
ਜ਼ਿਕਰਯੋਗ ਹੈ ਕਿ ਖੰਨਾ ਦਾ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਨੇ ਪਿਤਾ- ਪੁੱਤਰ ਸਮੇਤ ਇਕ ਹੋਰ ਵਿਅਕਤੀ ਨੂੰ ਥਾਣੇ ‘ਚ ਨਗਨ ਕਰਨ ਕੁੱਟਮਾਰ ਕਰਨ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸੀ ਦੀ ਸ਼ਿਕਾਇਤ ਪੀੜਤਾਂ ਵੱਲੋਂ ਪੰਜਾਬ ਦੇ ਡੀ.ਜੀ.ਪੀ ਤੱਕ ਪਹੁੰਚਾਈ ਗਈ, ਜਿਸ ਤੋਂ ਬਾਅਦ ਏ.ਡੀ.ਜੀ.ਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ‘ਚ ਬਣੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਰਿਪੋਰਟ ‘ਚ ਬਲਜਿੰਦਰ ਸਿੰਘ ਤੇ ਇਕ ਹੈੱਡ ਕਾਂਸਟੇਬਲ ਵਰੁਣ ਕੁਮਾਰ ਖਿਲਾਫ ਮਾਮਲਾ ਦਰਜ ਕਰਵਾਇਆ ਸੀ।ਇਸ ਮਾਮਲੇ ਸਬੰਧੀ ਸਿਟੀ ਥਾਣੇ-1 ‘ਚ 4 ਜੁਲਾਈ ਨੂੰ ਦਰਜ ਇਸ ਮਾਮਲੇ ਮਗਰੋਂ ਇੰਸਪੈਕਟਰ ਬਲਜਿੰਦਰ ਸਿੰਗ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਜਿਸ ਨੇ ਆਤਮ ਸਮਰਪਣ ਕਰ ਦਿੱਤਾ ਸੀ।