admission process started gadwasu: ਲੁਧਿਆਣਾ (ਤਰਸੇਮ ਭਾਰਦਵਾਜ)- ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਜਾਂ ਗਡਵਾਸੂ (GADVASU) ਵੱਲੋਂ 2020-21 ਸੈਂਸ਼ਨ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰ ਯੂਨੀਵਰਸਿਟੀ ਵੱਲੋਂ ਬੈਚਲਰ ਆਫ ਵੈਟਰਨਰੀ ਸਾਇੰਸਿਜ਼ ਅਤੇ ਪਸ਼ੂ ਪਾਲਣ ਲਈ ਨੀਟ ਯੂਜੀ ਦੀ ਮੈਰਿਟ ਦੇ ਰਾਹੀਂ ਦਾਖਲਾ ਲੈਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਬੈਚਲਰ ਆਫ ਫਿਸ਼ਰੀਜ ਸਾਇੰਸ, ਬੀਟੈੱਕ (ਡੇਅਰੀ ਟਕਨਾਲੌਜੀ), ਬੀਟੈੱਕ ਬਾਇਓਟੈਕਨਾਲੌਜੀ ਦੇ ਲਈ ਦਾਖਲਾ 12ਵੀਂ ਦੇ ਨੰਬਰਾਂ ਦੀ ਮੈਰਿਟ ਅਨੁਸਾਰ ਹੋਵੇਗੀ।
ਬਿਨਾਂ ਲੇਟ ਫੀਸ ਦੇ ਵਿਦਿਆਰਥੀ 7 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ ਅਤੇ ਲੇਟ ਫੀਸ ਦੇ ਨਾਲ 17 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਵਿਦਿਆਰਥੀਆਂ ਨੂੰ 1000 ਰੁਪਏ ਦੀ ਲੇਟ ਫੀਸ ਦੇਣੀ ਹੋਵੇਗੀ। ਬੈਚਲਰ ਆਫ ਵੈਟਰਨਰੀ ਸਾਇੰਸ ਅਤੇ ਪਸ਼ੂ ਪਾਲਣ ਦੇ ਲਈ 5500 ਰੁਪਏ, ਬੈਚਲਰ ਆਫ ਫਿਸ਼ਰੀਜ ਸਾਇੰਸ, ਬੀਟੈੱਕ ਡੇਅਰੀ ਤਕਨਾਲੌਜੀ ਅਤੇ ਬੀਟੈਕ ਬਾਇਓਟੈਕਨਾਲੌਜੀ ਦੇ ਲਈ 1500 ਰੁਪਏ ਦੀ ਫੀਸ ਆਨਲਾਈਨ ਦੇਣੀ ਪਵੇਗੀ। ਮਾਸਟਰ ਅਤੇ ਪੀ.ਐੱਚ.ਡੀ ਪ੍ਰੋਗਰਾਮ ਦੇ ਲਈ 6000 ਰੁਪਏ ਦੀ ਆਨਲਾਈਨ ਫੀਸ ਵਿਦਿਆਰਥੀਆਂ ਨੂੰ ਦੇਣੀ ਪਵੇਗੀ। ਐੱਨ.ਆਰ.ਆਈ ਉਮੀਦਵਾਰਾਂ ਲਈ ਫੀਸ 750 ਯੂ.ਐੱਸ ਡਾਲਰ ਰੱਖੀ ਗਈ ਹੈ। ਇਸ ਨੂੰ ਆਨਲਾਈਨ ਜਾਂ ਆਫਲਾਈਨ ਵਿਦਿਆਰਥੀ ਜਮ੍ਹਾਂ ਕਰਵਾ ਸਕਦੇ ਹਨ। ਫਾਰਮ ਭਰਨ ਲਈ ਵਿਦਿਆਰਥੀ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਦਿੱਤੇ ਗਏ ਆਨਲਾਈਨ ਲਿੰਕ ‘ਤੇ ਕਲਿੱਕ ਕਰ ਭਰ ਸਕਦੇ ਹਨ।