Anurag Gupta JEE main result: ਲੁਧਿਆਣਾ (ਤਰਸੇਮ ਭਾਰਦਵਾਜ)- ਨੈਸ਼ਨਲ ਟੈਂਸਟਿੰਗ ਏਜੰਸੀ (ਐੱਨ.ਟੀ.ਏ) ਵੱਲ਼ੋਂ ਜੁਆਇੰਟ ਐਂਟਰਸ ਐਗਜ਼ਾਮੀਨੇਸ਼ਨ (ਜੇ.ਈ.ਈ) ਮੇਨਜ਼ 2020 ਦੇ ਨਤੀਜੇ ਐਲਾਨ ਗਏ ਹਨ। ਐਲਾਨੇ ਗਏ ਇਨ੍ਹਾਂ ਨਤੀਜੇ ‘ਚੋਂ ਲੁਧਿਆਣਾ ਦੇ ਅਨੁਰਾਗ ਗੁਪਤਾ ਨੇ ਜਨਰਲ ਸ਼੍ਰੇਣੀ ‘ਚੋਂ 99.97 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੇਸ਼ ‘ਚੋਂ 411ਵਾਂ ਰੈਂਕ ਪ੍ਰਾਪਤ ਕੀਤਾ ਹੈ। ਦੱਸ ਦੇਈਏ ਕਿ ਅਕਾਸ਼ ਇੰਸਟੀਚਿਊਟ ਤੇ ਐਜੂਸਕੇਅਰ ਤੋਂ ਕੋਚਿੰਗ ਲੈਣ ਵਾਲੇ ਅਨੁਰਾਗ ਨੇ ਲੁਧਿਆਣਾ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਉਸ ਦਾ ਸੁਪਨਾ ਕੰਪਿਊਟਰ ਇੰਜੀਨੀਅਰ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਹੈ। ਇਸ ਸਬੰਧੀ ਬੀਮਾ ਏਜੰਟ ਤੇ ਹਿਸਾਬ ਦੀ ਸਰਕਾਰੀ ਅਧਿਆਪਕ ਸੀਮਾ ਗੁਪਤਾ ਦੇ ਲੜਕੇ ਅਨੁਰਾਗ ਗੁਪਤਾ ਨੇ ਕਿਹਾ ਕਿ ਉਸ ਨੇ 9ਵੀਂ ਕਲਾਸ ‘ਚ ਹੀ ਜੇ.ਈ.ਈ. ਦੀ ਪ੍ਰੀਖਿਆ ਦੀ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਐਜੂਸਕੇਅਰ ਤੇ ਅਕਾਸ਼ ਇੰਚਟੀਚਿਊਟ ਤੋਂ ਕੋਚਿੰਗ ਪ੍ਰਾਪਤ ਕੀਤੀ ਅਤੇ ਉਸ ਨੇ 12ਵੀਂ ਦੀ ਪੜ੍ਹਾਈ ਕੇ.ਵੀ.ਐਮ. ਸਕੂਲ ਤੋਂ 96.8 ਫ਼ੀਸਦੀ ਅੰਕ ਲੈ ਕੇ ਪ੍ਰਾਪਤ ਕਰਕੇ ਸਕੂਲ ‘ਚੋਂ ਅੱਵਲ ਆਇਆ ਸੀ।
ਦੱਸਣਯੋਗ ਹੈ ਕਿ 1 ਸਤੰਬਰ ਤੋਂ 6 ਸਤੰਬਰ ਤੱਕ ਇਹ ਪ੍ਰੀਖਿਆ ਆਨਲਾਈਨ ਮੋਡ ‘ਚ ਆਯੋਜਿਤ ਕਰਵਾਈ ਗਈ, ਜਿਸ ‘ਚ ਲਗਭਗ 2 ਹਜ਼ਾਰ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਦੱਸ ਦੇਈਏ ਕਿ ਜੇ.ਈ.ਈ ਮੇਨਸ ਦੀ ਜਨਵਰੀ ਅਤੇ ਸਤੰਬਰ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ ‘ਤੇ ਆਲ ਇੰਡੀਆ ਰੈਕਿੰਗ ਜਾਰੀ ਕੀਤੀ ਗਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਸਾਲ ‘ਚ 2 ਵਾਰ ਹੋਣ ਵਾਲੀ ਪ੍ਰੀਖਿਆ ਦਾ ਇਕ ਪੜਾਅ ਇਸੇ ਸਾਲ 7 ਤੋਂ 9 ਜਨਵਰੀ ਤੱਕ ਚਲਿਆ ਸੀ ਅਤੇ ਦੂਜਾ ਪੜਾਅ ਕੋਵਿਡ-19 ਦੇ ਚੱਲਦਿਆਂ 2 ਵਾਰ ਮੁਲਤਵੀ ਹੋਣ ਤੋਂ ਬਾਅਦ ਸਤੰਬਰ ਦੇ ਪਹਿਲੇ ਹਫਤੇ 10 ਸ਼ਿਫਟਾਂ ‘ਚ ਆਯੋਜਿਤ ਹੋਇਆ।