apply home isolation through app at home ਲੁਧਿਆਣਾ,(ਤਰਸੇਮ ਭਾਰਦਵਾਜ)-ਹੁਣ ਹੋਮ ਆਈਸੋਲੇਸ਼ਨ ਲਈ ਘਰ ਬੈਠੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਜ਼ਿਲਾ ਪ੍ਰਸ਼ਾਸਨ ਦੀ ਹੋਮ ਆਈਸੋਲੇਸ਼ਨ ਲੁਧਿਆਣਾ ਮੋਬਾਇਲ ਐਪ ਨੂੰ ਫਤਿਹਗੜ੍ਹ ਸਾਹਿਬ ਦੇ ਸੰਸਦ ਡਾ. ਅਮਰ ਸਿੰਘ ਨੇ ਵੀਡੀਓ ਕਾਨਫਰੰਸ ਰਾਂਹੀ ਲਾਂਚ ਕੀਤਾ।ਇਸ ਤੋਂ ਪਹਿਲਾਂ ਇਸਦਾ ਟ੍ਰਾਇਲ ਚਲ ਰਿਹਾ ਸੀ ਅਤੇ ਹੈਲਪਲਾਈਨ ਨੰਬਰ ਦੌਰਾਨ ਲੋਕਾਂ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਹੈ।
ਡੀ.ਸੀ. ਵਰਿੰਦਰ ਸ਼ਰਮਾ, ਏ.ਡੀ.ਸੀ.(ਡੀ.) ਸੰਦੀਪ ਕੁਮਾਰ, ਏ.ਡੀ.ਸੀ. ਜਗਰਾਓਂ ਨੀਰੂ ਕਤਿਆਲ ਗੁਪਤਾ, ਰਾਏਕੋਟ ਡਾ.ਹਿਮਾਂਸ਼ੂ ਗੁਪਤਾ ਅਤੇ ਹੋਰ ਲਾਚਿੰਗ ਇਵੈਂਟ ‘ਚ ਵੀਡੀਓ ਕਾਨਫਰੰਸ ਨਾਲ ਜੁੜੇ।ਐਪਲੀਕੇਸ਼ਨ ਨੂੰ ਪਲੇ ਸਟੋਰ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ।ਆਈਫੋਨ ਲਈ ਜਲਦੀ ਹੀ ਆਈ.ਓ.ਐੱਸ. ਪਲੇਟਫਾਰਮ ‘ਤੇ ਇਹ ਐਪਲੀਕੇਸ਼ਨ ਉਪਲਬਧ ਕਰਵਾਈ ਜਾ ਰਹੀ ਹੈ।ਡੀ.ਸੀ. ਨੇ ਦੱਸਿਆ ਕਿ ਸਿਰਫ ਏਸਿੰਪਟੋਮੇਟਿਕ ਜਾਂ ਹਲਕੇ ਲੱਛਣਾਂ ਵਾਲੇ ਅਤੇ 60 ਤੋਂ ਘੱਟ ਉਮਰ ਵਾਲੇ ਲੋਕ ਹੀ ਹੋਮ ਆਈਸੋਲੇਸ਼ਨ ਲਈ ਅਪਲਾਈ ਕਰ ਸਕਣਗੇ।ਅਪਲਾਈ ਕਰਦੇ ਸਮੇਂ ਸਹੀ ਜਾਣਕਾਰੀ ਹੀ ਦੇਣ।
ਹੁਣ ਇਹ ਪ੍ਰੋਸੈਸ ਕਰਨਾ ਹੋਵੇਗਾ
- ਹੁਣ ਹਸਪਤਾਲ ਜਾ ਕੇ ਫਾਰਮ ਨਹੀਂ ਭਰਨਾ ਪਵੇਗਾ।ਆਨਲਾਈਨ ਹੀ ਅਪਲਾਈ ਕਰ ਸਕਦੇ ਹਨ।
- ਅਲੱਗ ਕਮਰੇ ਅਟੈਚ ਬਾਥਰੂਮ ਅਤੇ ਕੇਅਰ ਟੇਕਰ ਦੀ ਵੀਡੀਓ ਅਪਲੋਡ ਕਰਨੀ ਹੋਵੇਗੀ।ਵੀਡੀਓ ਸਬਮਿਟ ਹੋਣ ਦੇ ਬਾਅਦ ਮਰੀਜ਼ ਨੂੰ ਸੰਤੁਸ਼ਟੀ ਮਿਲੇਗੀ।ਮਰੀਜ਼ ਆਪਣੇ ਮੁਤਾਬਕ ਮੈਰੀਟੋਰੀਅਸ ਸਕੂਲ ਦੇ ਕੋਵਿਡ ਕੇਅਰ ਸੈਂਟਰ ‘ਚ ਦੌਰਾ ਕਰਨ ਲਈ ਸਮਾਂ ਲੈ ਸਕਣਗੇ, ਜਿਥੇ ਉਨ੍ਹਾਂ ਦਾ ਚੈੱਕਅਪ ਕੀਤਾ ਜਾਵੇਗਾ,ਉਸਦੇ ਬਾਅਦ ਐਪਲੀਕੇਸ਼ਨ ਦੀ ਮਨਜ਼ੂਰੀ ਮਿਲੇਗੀ।