asha worker sitting hunger strike civil hospital ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ਦੀਆਂ ਆਸ਼ਾ ਵਰਕਰਾਂ ਨੇ ਸੋਮਵਾਰ ਨੂੰ ਸਿਵਿਲ ਹਸਪਤਾਲ ‘ਚ ਨਿੱਜੀ ਮੰਗਾਂ ਨਾ ਮਿਲਣ ਕਾਰਨ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।ਆਸ਼ਾ ਵਰਕਰਾਂ ਮਦਰ ਐਂਡ ਚਾਈਲਡ ਹਸਪਤਾਲ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠੀਆਂ ਹਨ।ਪਹਿਲੇ ਦਿਨ ਭੁੱਖ ਹੜਤਾਲ ‘ਤੇ ਜ਼ਿਲਾ ਪ੍ਰਧਾਨ ਰਾਜਵੀਰ ਕੌਰ, ਸੀਨੀਅਰ ਉਪ-ਪ੍ਰਧਾਨ ਸਿਮਰਪ੍ਰੀਤ ਕੌਰ, ਉਪ-ਪ੍ਰਧਾਨ ਰਾਜਿੰਦਰ ਕੌਰ,ਸੈਕਟਰੀ ਕਮਲਜੀਤ ਕੌਰ, ਕੈਸ਼ੀਅਰ ਜਸਵੀਰ ਕੌਰ ਅਤੇ ਸੀਮਾ ਭੁੱਖ ਹੜਤਾਲ ‘ਤੇ ਬੈਠੀਆਂ ਹਨ।
ਆਸ਼ਾ ਵਰਕਰਾਂ ਨੇ ਮੰਗ ਕੀਤੀ ਹੈ ਕਿ ਪੰਜਾਬ ‘ਚ ਵੀ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ।ਜਿਸ ਦੇ ਤਹਿਤ ਆਸ਼ਾ ਵਰਕਰਾਂ ਨੂੰ ਹਰ ਮਹੀਨੇ 4 ਹਜ਼ਾਰ ਰੁਪਏ ਦਿੱਤੇ ਜਾਣ।ਆਸ਼ਾ ਵਰਕਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ।ਕੋਰੋਨਾ ਸਰਵੇ ਕਰਨ ਲਈ ਹਰ ਮਹੀਨੇ 2500 ਰੁਪਏ ਦਿੱਤੇ ਜਾ ਰਹੇ ਸਨ, ਜਿਸ ਨੂੰ ਬੰਦ ਕਰ ਦਿੱਤਾ ਗਿਆ ਹੈ।ਮਾਰਚ ਤਕ 2500 ਰੁਪਏ ਦਿੱਤੇ ਜਾ ਰਹੇ ਸਨ।ਸਰਵੇ ਤਹਿਤ ਕੋਰੋਨਾ ਸ਼ੱਕੀ ਮਰੀਜ਼ਾਂ ਨੂੰ ਜਾਂਚ ਕਰਵਾਉਣ ਲਈ ਪ੍ਰੇਰਿਤ ਕਰਦੀਆਂ ਹਨ।ਹੁਣ ਵੀ ਇਹ ਸਰਵੇ ਕਰ ਰਹੀਆਂ ਹਨ।ਪਰ ਹੁਣ ਸਰਵੇ ਕਰਨ ਲਈ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਹੈ।ਆਸ਼ਾ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਏ ਅਤੇ ਹਰ ਮਹੀਨੇ ਤਨਖਾਹ ਦਿੱਤੀ ਜਾਵੇ।ਆਸ਼ਾ ਵਰਕਰਾਂ ਨੇ ਭੁੱਖ ਹੜਤਾਲ ਦੌਰਾਨ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਇਹ ਸੰਘਰਸ਼ ਹੋਰ ਤੇਜ਼ ਕਰਨਗੀਆਂ ਅਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠਣਗੀਆਂ।