ASI Harmesh Lal corona welcome: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਪੀਕ ਦੌਰ ਚੱਲ ਰਿਹਾ ਹੈ, ਜਿਸ ਦੇ ਕਹਿਰ ਤੋਂ ਫ੍ਰੰਟ ਲਾਈਨ ‘ਚ ਕੰਮ ਕਰਨ ਵਾਲੇ ਯੋਧੇ ਭਾਵ ਪੁਲਿਸ ਕਰਮਚਾਰੀ ਵੀ ਨਹੀ ਬਚ ਸਕੇ ਪਰ ਫਿਰ ਵੀ ਇਨ੍ਹਾਂ ਪੀੜਤ ਪੁਲਿਸ ਮੁਲਾਜ਼ਮਾਂ ਨੇ ਇਸ ਵਾਇਰਸ ਨੂੰ ਮਾਤ ਦੇ ਕੇ ਜੰਗ ਜਿੱਤੀ ਹੈ ਤੇ ਮੁੜ ਆਪਣੀ ਡਿਊਟੀਆਂ ਸੰਭਾਲੀਆਂ ਹਨ। ਹੁਣ ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਇੱਥੇ ਕੋਰੋਨਾ ਪੀੜਤ 52 ਸਾਲਾਂ ਏ.ਐੱਸ.ਆਈ ਹਰਮੇਸ਼ ਲਾਲ ਨੇ 4 ਹਫਤਿਆਂ ‘ਚ ਮਹਾਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਨੇ, ਜਿਨ੍ਹਾਂ ਨੂੰ ਬੀਤੇ ਦਿਨ ਭਾਵ 11 ਸਤੰਬਰ ਨੂੰ ਹਸਪਤਾਲ ਤੋਂ ਘਰ ਲਿਜਾਇਆ ਗਿਆ, ਇਸ ਦੌਰਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਸਾਥੀ ਪੁਲਿਸ ਅਧਿਕਾਰੀਆਂ ਨੇ ਏ.ਐੱਸ.ਆਈ ਦੀ ਹੌਸਲਾ ਅਫਜ਼ਾਈ ਲਈ ਸ਼ਾਨਦਾਰ ਸਵਾਗਤ ਕੀਤਾ ।
ਦੱਸਣਯੋਗ ਹੈ ਕਿ ਏ.ਐੱਸ.ਆਈ ਹਰਮੇਸ਼ ਲਾਲ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਗਾਰਡ ਡਿਊਟੀ ‘ਤੇ ਤਾਇਨਾਤ ਸੀ, ਜਿੱਥੇ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਸੀ, ਇੱਥੇ 16 ਅਗਸਤ ਨੂੰ ਡਿਊਟੀ ਦੌਰਾਨ ਏ.ਐੱਸ.ਆਈ ਬੇਹੋਸ਼ ਹੋ ਗਏ ਸੀ, ਤਾਂ ਉਨ੍ਹਾਂ ਨੂੰ ਤਰੁੰਤ ਲੈਵਲ 2 ਯੂਨਿਟ ‘ਤੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ। ਅਗਲੇ ਹੀ ਦਿਨ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ, ਕਿਉਂਕਿ ਉਹ ਸ਼ੂਗਰ ਦੀ ਬੀਮਾਰੀ ਨਾਲ ਪੀੜਤ ਸੀ ਤੇ ਫਿਰ ਉਨ੍ਹਾਂ ਨੂੰ ਡੀ.ਐੱਮ.ਸੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ 11 ਸਤੰਬਰ ਨੂੰ ਹਰਮੇਸ਼ ਲਾਲ ਨੂੰ ਹਸਪਤਾਲ ਦੇ ਆਈ.ਸੀ.ਯੂ ‘ਚ 24 ਦਿਨਾਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਏ, ਇਸ ਤੋਂ ਬਾਅਦ ਢੋਲ ਅਤੇ ਫੁੱਲਾਂ ਦੇ ਹਾਰ ਪਹਿਨਾ ਕੇ ਪਰਿਵਾਰਿਕ ਮੈਂਬਰਾਂ ਤੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ।
ਜ਼ਿਲ੍ਹੇ ‘ਚ ਕੋਰੋਨਾ ਦੀ ਸਥਿਤੀ- ਹੁਣ ਤੱਕ ਲੁਧਿਆਣਾ ‘ਚ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 13010 ਤੱਕ ਪਹੁੰਚ ਚੁੱਕਿਆ ਹੈ ਜਦਕਿ 558 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਜ਼ਿਲ੍ਹੇ ‘ਚ 1804 ਸਰਗਰਮ ਮਾਮਲੇ ਹਨ। ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ 190 ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ ਤੇ ਹੁਣ ਤੱਕ 10633 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਆ ਕੇ ਇਲਾਜ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ 1421 ਤੱਕ ਪਹੁੰਚ ਚੁੱਕੀ ਹੈ ਜਦਕਿ 148 ਲੋਕਾਂ ਦੀ ਮੌਤ ਹੋ ਗਈ ਹੈ।ਮਹਾਨਗਰ ‘ਚੋਂ ਹੁਣ ਤੱਕ 1,84,327 ਸੈਂਪਲ ਲਏ ਜਾ ਚੁੱਕੇ ਹਨ, ਜੋ ਕਿ ਆਰ.ਟੀ.ਪੀ.ਸੀ.ਆਰ- 133080, ਐਂਟੀਜਨ 50552 ਅਤੇ ਟਰੂਨੈਂਟ 695 ਆਦਿ ਸ਼ਾਮਿਲ ਹਨ।