AtoZ company not pickup waste: ਲੁਧਿਆਣਾ (ਤਰਸੇਮ ਭਾਰਦਵਾਜ)- ਹੁਣ ਮਹਾਨਗਰ ਦੀ ਸਫਾਈ ‘ਤੇ ਵੀ ਸੰਕਟ ਗਹਿਰਾ ਰਿਹਾ ਹੈ। ਕੂੜਾ ਪ੍ਰਬੰਧਨ ਨੂੰ ਲੈ ਕੇ ਨਗਰ ਨਿਗਮ ਅਤੇ ਏ ਟੂ ਜੈੱਡ ਕੰਪਨੀ ਵਿਚਾਲੇ ਗੱਲਬਾਤ ਨਹੀਂ ਬਣੀ ਹੈ। ਕੰਪਨੀ ਨੇ ਨਿਗਮ ਨੂੰ ਸਪੱਸ਼ਟ ਸ਼ਬਦਾਂ ‘ਚ ਕਹਿ ਦਿੱਤਾ ਹੈ ਕਿ ਉਹ ਟਰਮੀਨੇਸ਼ਨ ਨੋਟਿਸ ਤਹਿਤ ਉਹ 5 ਫਰਵਰੀ ਤੋਂ ਸ਼ਹਿਰ ਤੋਂ ਕੂੜਾ ਚੁੱਕੇਗੀ। 2 ਦਿਨ ਬਚੇ ਹਨ ਪਰ ਕੰਪਨੀ ਅਤੇ ਨਿਗੰ ਅਧਿਕਾਰੀਆਂ ਵਿਚਾਲੇ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਹੈ। ਇੰਨਾ ਹੀ ਨਹੀਂ ਕੰਪਨੀ ਨੇ ਨਿਗਮ ਤੋਂ ਕੂੜਾ ਪ੍ਰੋਸੈਸਿੰਗ ਪਲਾਂਟ ਦੇ 47 ਕਰੋੜ ਰੁਪਏ ਵੀ ਮੰਗੇ ਹਨ। ਇਸ ਦੇ ਨਾਲ ਮੇਅਰ ਅਤੇ ਕਮਿਸ਼ਨਰ ਨੇ ਹੈਲਥ ਬ੍ਰਾਂਚ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕੂੜਾ ਲਿਫਟਿੰਗ ਦੇ ਲਈ ਤਿਆਰ ਰਹਿਣ ਨੂੰ ਕਿਹਾ ਹੈ ਹਾਲਾਂਕਿ ਨਿਗਮ ਕੰਪਨੀ ਦੇ ਇਸ ਕਦਮ ਤੋਂ ਬਾਅਦ ਕਾਨੂੰਨੀ ਕਾਰਵਾਈ ‘ਤੇ ਵੀ ਵਿਚਾਰ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਸ਼ਹਿਰ ‘ਚ 40 ਸੈਕੰਡਰੀ ਕੂੜਾ ਡੰਪ ਹਨ। ਇਨ੍ਹਾਂ ਡੰਪਾਂ ਤੋਂ ਕੂੜਾ ਲਿਫਟ ਕਰਨ ਲਈ ਨਿਗਮ ਨੂੰ ਘੱਟ ਤੋਂ ਘੱਟ 15 ਟਿੱਪਰਾਂ, 6 ਜੇ.ਸੀ.ਬੀ ਮਸ਼ੀਨਾਂ ਦੇ ਨਾਲ ਕਰਮਚਾਰੀਆਂ ਦੀ ਜਰੂਰਤ ਹੋਵੇਗੀ। ਇਸ ਤੋਂ ਇਲਾਵਾ ਮੇਨ ਕੂੜਾ ਡੰਪ ‘ਤੇ ਪ੍ਰੋਸੈਸਿੰਗ ਪਲਾਂਟ ਚਲਾਉਣਾ ਵੀ ਮੁਸ਼ਕਿਲ ਹੋ ਜਾਵੇਗਾ। ਸ਼ਹਿਰ ‘ਚ ਇਕ ਦਿਨ ਵੀ ਕੂੜਾ ਲਿਫਟ ਨਹੀਂ ਹੁੰਦਾ ਤਾਂ ਸੈਕੰਡਰੀ ਡੰਪਾੰ ‘ਤੇ ਕੂੜੇ ਦੇ ਅੰਬਾਰ ਲੱਗ ਜਾਂਦੇ ਹਨ। ਕੰਪਨੀ ਨੇ ਟਰਮੀਨੇਸ਼ਨ ਨੋਟਿਸ ਦਿੱਤਾ ਹੈ, ਪਰ ਕਰਾਰ ਦੇ ਮੁਤਾਬਕ ਕੰਪਨੀ ਅਜਿਹੀ ਨਹੀਂ ਕਰ ਸਕਦੀ ਹੈ। ਕੰਪਨੀ ਦੇ ਨਾਲ ਹੁਣ ਗੱਲ ਚੱਲ ਰਹੀ ਹੈ ਪਰ ਕੰਪਨੀ ਕੂੜਾ ਪ੍ਰਬੰਧਨ ਨਹੀਂ ਕੀਤਾ ਤਾਂ ਸਾਡੇ ਕੋਲ ਵੀ ਕਾਨੂੰਨੀ ਰਸਤੇ ਖੁੱਲ੍ਹੇ ਹਨ।
ਇਹ ਵੀ ਦੇਖੋ–