attack horticulture department team: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ਦੇ ਲਾਡੋਵਾਲ ਦੇ ਪਿੰਡ ਮਾਜਰਾ ‘ਚ ਉਸ ਸਮੇਂ ਕਾਫੀ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ , ਜਦੋਂ ਇੱਥੇ ਸਰਕਾਰ ਵੱਲੋਂ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਜ਼ਮੀਨ ‘ਤੇ ਬੂਟੇ ਲਾਉਣ ਲਈ ਬਾਗਵਾਨੀ ਵਿਭਾਗ ਦੀ ਟੀਮ ਪਹੁੰਚੀ। ਇਸ ਦੌਰਾਨ ਵਿਭਾਗ ਦੀ ਟੀਮ ‘ਤੇ 5 ਲੋਕਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ‘ਤੇ ਪੈਟਰੋਲ ਸੁੱਟਿਆ ਗਿਆ, ਜਿਸ ਕਾਰਨ ਅੱਗ ਦੀ ਲਪੇਟ ‘ਚ ਆਉਣ ਕਾਰਨ ਇੱਕ ਮੁਲਾਜ਼ਮ ਦਾ ਹੱਥ ਸੜ ਗਿਆ। ਇਸ ਤੋਂ ਇਲਾਵਾ ਹਮਲਾਵਰਾਂ ਨੇ ਪੱਥਰਾਂ ਨਾਲ ਵੀ ਅਧਿਕਾਰੀਆਂ ‘ਤੇ ਹਮਲਾ ਕੀਤਾ।
ਘਟਨਾ ਦੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਮਾਜਰਾ ਦੀ 76 ਏਕੜ ਜ਼ਮੀਨ ਬਾਗਵਾਨੀ ਵਿਭਾਗ ਲਈ ਮਨਜ਼ੂਰ ਕੀਤੀ ਗਈ ਸੀ। ਦਿਨੇਸ਼ ਕੁਮਾਰ ਦੀ ਮੌਜੂਦਗੀ ‘ਚ ਬਾਗਵਾਨੀ ਵਿਭਾਗ ਦੇ ਅਧਿਕਾਰੀ ਜ਼ਮੀਨ ਦੇ ਨਾਲ-ਨਾਲ ਬੂਟੇ ਲਗਾਉਣ ਲਈ ਗਏ। ਜ਼ਮੀਨ ਨੂੰ ਆਪਣੇ ਪੁਰਖਾਂ ਦੀ ਦੱਸਦੇ ਹੋਏ ਦੋਸ਼ੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਅਧਿਕਾਰੀਆਂ ‘ਤੇ ਦੋਸ਼ੀਆਂ ਉੱਪਰ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਅੱਗ ਦੀ ਲਪੇਟ ‘ਚ ਆਉਣ ਕਾਰਨ ਬਾਗਬਾਨੀ ਵਿਭਾਗ ਦੇ ਰਾਕੇਸ਼ ਕੁਮਾਰ ਦਾ ਹੱਥ ਬੁਰੀ ਤਰ੍ਹਾਂ ਝੁਲਸ ਗਿਆ। ਆਪਣੇ ਆਪ ਨੂੰ ਬਚਾਉਣ ਲਈ ਅਧਿਕਾਰੀ ਇੱਕ ਬਿਲਡਿੰਗ ਅੰਦਰ ਚਲੇ ਗਏ, ਜਿਨ੍ਹਾਂ ਦਾ ਪਿੱਛਾ ਕਰਦੇ ਹੋਏ ਹਮਲਾਵਰਾਂ ਨੇ ਉਨ੍ਹਾਂ ‘ਤੇ ਦਾਤ ਨਾਲ ਹਮਲਾ ਕੀਤਾ ਤੇ ਬਿਲਡਿੰਗ ‘ਤੇ ਪਥਰਾਅ ਵੀ ਕੀਤਾ। ਜਾਨ ਬਚਾ ਕੇ ਉੱਥੋਂ ਨਿਕਲੇ ਵਿਭਾਗ ਦੇ ਅਧਿਕਾਰੀਆਂ ਨੇ ਥਾਣਾ ਲਾਡੋਵਾਲ ਦੀ ਪੁਲਿਸ ਸ਼ਿਕਾਇਤ ਦਿੱਤੀ। ਇਸ ਮਾਮਲੇ ‘ਚ ਪੁਲਿਸ ਨੇ ਦਿਨੇਸ਼ ਕੁਮਾਰ ਦੇ ਬਿਆਨਾਂ ‘ਤੇ ਪਿੰਡ ਮਾਜਰਾ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ, ਲਖਬੀਰ ਸਿੰਘ, ਦਰਸ਼ਨਾਂ, ਸੋਨੀਆ ਤੇ ਸਰਬਜੀਤ ਕੌਰ ਖਿਲਾਫ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।