attacked man looted cash mobile gold chains ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲੇ ‘ਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ‘ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਬਦਮਾਸ਼ ਦਿਨ-ਦਿਹਾੜੇ ਲੋਕਾਂ ਨੂੰ ਲੁੱਟਣ ਲੱਗੇ ਹਨ।ਨਿਊ ਸ਼ਿਵ ਪੁਰੀ ਦੇ ਵਿਸ਼ਣੂ ਪੁਰੀ ਦੀ ਗਲੀ ਨੰ.1 ‘ਚ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਲੋਹੇ ਦੀ ਰਾਡ ਅਤੇ ਦਾਤ ਨਾਲ ਹਮਲਾ ਕਰਕੇ ਇੱਕ ਵਿਅਕਤੀ ਤੋਂ ਮੋਬਾਇਲ, ਨਕਦੀ ਅਤੇ ਸੋਨੇ ਦੀ ਚੇਨ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤ ਨੇ ਭੱਜ ਕੇ ਜਾਨ ਬਚਾਈ।ਵਾਰਦਾਤ ਦੇ ਬਾਅਦ ਦੋਵੇਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।
ਹੁਣ ਥਾਣਾ ਦਰੇਸੀ ਪੁਲਸ ਨੇ ਘਟਨਾ ਸਥਾਨ ਦਾ ਜਾਇਜਾ ਲੈਣ ਦੇ ਬਾਅਦ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਐੱਸ.ਐੱਚ.ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲਾ ਨਿਊ ਵਿਸ਼ਣੂ ਪੁਰੀ ਨਿਵਾਸੀ ਸੁਭਾਸ਼ ਜੈਨ ਦੀ ਸ਼ਿਕਾਇਤ ‘ਤੇ ਦਰਕ ਕੀਤਾ ਗਿਆ ਹੈ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਗੁੜ ਮੰਡੀ ‘ਚ ਮੋਬਾਇਲ ਦੀ ਦੁਕਾਨ ‘ਤੇ ਕੰਮ ਕਰਦਾ ਹੈ।14 ਅਗਸਤ ਦੀ ਰਾਤ 12 ਵਜੇ ਉਹ ਆਪਣੀ ਦੁਕਾਨ ਤੋਂ ਗਲੀ ਨੰਬਰ 1 ਫੌਜੀ ਹਲਵਾਈ ਵਾਲੀ ਗਲੀ ‘ਚੋਂ ਗੁਜ਼ਰ ਰਿਹਾ ਸੀ ਤਾਂ ਉਸੇ ਦੌਰਾਨ ਮੋਟਰਸਾਈਕਲ ‘ਤੇ ਆਏ 2 ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ।ਉਸ ਦਾਤ ਦਿਖਾ ਕੇ ਡਰਾ ਧਮਕਾ ਕੇ ਉਸਦੀ ਜੇਬ ‘ਚ ਪਿਆ ਪਰਸ ਕੱਢ ਲਿਆ।ਉਸ ‘ਚ ਕਰੀਬ 15 ਹਜ਼ਾਰ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ।