Auto Rickshaw Committee Announcement: ਲੁਧਿਆਣਾ (ਤਰਸੇਮ ਭਾਰਦਵਾਜ)- ਕਿਸਾਨ ਵਿਰੋਧੀ ਮੋਦੀ ਦੀਆਂ ਮਾਰੂ ਨੀਤੀਆਂ ਖਿਲਾਫ ਹੁਣ ਲੁਧਿਆਣਾ ‘ਚ ਜ਼ਿਲ੍ਹਾਂ ਆਟੋ ਰਿਕਸ਼ਾ ਸੰਘਰਸ਼ ਕਮੇਟੀ ਵੱਲ਼ੋਂ ਵੀ ਪੁਰਜ਼ੋਰ ਸਮਰੱਥਨ ਦਿੱਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਆਟੋ ਰਿਕਸ਼ਾ ਕਮੇਟੀ ਨੇ ਵੀ 25 ਸਤੰਬਰ ਨੂੰ ਸ਼ਹਿਰ ਭਰ ‘ਚ ਆਟੋ-ਰਿਕਸ਼ੇ ਬੰਦ ਕਰਕੇ ਕਿਸਾਨਾਂ ਦਾ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।ਇਸ ਸਬੰਧੀ ਆਟੋ ਰਿਕਸ਼ਾ ਸੰਘਰਸ਼ ਕਮੇਟੀ ਦੇ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਕਮੇਟੀ ਪ੍ਰਧਾਨ ਓਮ ਪ੍ਰਕਾਸ਼ ਦੀ ਅਗਵਾਈ ਹੇਠ ਬੱਸ ਸਟੈਂਡ ‘ਤੇ ਕੀਤੀ ਗਈ, ਇਸ ਦੌਰਾਨ ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆ ਕਾਰਨ ਜਿੱਥੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਆਟੋ ਚਾਲਕਾਂ ਦੇ ਚਲਾਨਾਂ ਅਤੇ ਫੀਸਾਂ ‘ਚ ਕਾਫੀ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਮਜ਼ਦੂਰਾਂ ਨੂੰ ਭਾਰੀ ਮਹਿੰਗਾਈ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਬਹੁਤ ਔਖਾ ਹੋਇਆ ਪਿਆ।
ਇਸ ਸਬੰਧੀ ਕਮੇਟੀ ਨੇ ਲੁਧਿਆਣਾ ਦੇ ਆਟੋ ਰਿਕਸ਼ਾ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਟੋ ਰਿਕਸ਼ਾ 25 ਸਤੰਬਰ ਨੂੰ ਬੰਦ ਰੱਖੇ ਜਾਣ ਤਾਂ ਕਿ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਜੋ ਨੀਤੀ ਅਪਣਾਈ ਹੋਈ , ਇਸ ਦਾ ਵਿਰੋਧ ਕੀਤਾ ਜਾਵੇ ਕਿਉਂਕਿ ਸਰਕਾਰ ਨੇ ਆਟੋ ਰਿਕਸ਼ਾ ਦੇ ਚਾਲਨਾਂ ਅਤੇ ਫੀਸਾਂ ‘ਚ ਵੀ ਕਾਫੀ ਵਾਧਾ ਕੀਤਾ ਹੋਇਆ ਹੈ। ਆਟੋ ਚਾਲਕਾਂ ਨੂੰ ਆਪਣੀਆਂ ਕਿਸ਼ਤਾਂ ਮੋੜਨੀਆਂ ਵੀ ਔਖੀਆਂ ਹੋਈਆ ਪਈਆਂ ਹਨ।
ਜ਼ਿਕਰਯੋਗ ਹੈ ਕਿ ਖੇਤੀ ਆਰਡੀਨੈਸ ਨੂੰ ਲੈ ਕੇ ਅੱਜ ਪੂਰੇ ਪੰਜਾਬ ‘ਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਥਾਂ-ਥਾਂ ‘ਤੇ ਸਿਆਸੀ ਪਾਰਟੀਆਂ ਵਲੋਂ ਕਿਸਾਨਾਂ ਦਾ ਸਾਥ ਦੇਣ ਲਈ ਰੋਸ ਮੁਜ਼ਹਾਰੇ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਕਲ੍ਹ ਭਾਵ ਕਿ 25 ਸਤੰਬਰ ਨੂੰ ਪੂਰਾ ਪੰਜਾਬ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।