bardhaman group managing director died: ਲੁਧਿਆਣਾ (ਤਰਸੇਮ ਭਾਰਦਵਾਜ)-ਵਰਧਮਾਨ ਥ੍ਰੈੱਡ ਤੇ ਯਾਰਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ) ਤੇ ਪੰਜਾਬ ਦੇ ਪ੍ਰਮੁੱਖ ਪ੍ਰੋਫੈਸ਼ਨਜ਼ ‘ਚ ਸ਼ਾਮਲ ਡੀ.ਐੱਲ ਸ਼ਰਮਾ ਦਾ ਵੀਰਵਾਰ ਦੇਰ ਰਾਤ ਦਯਾਨੰਦ ਮੈਡੀਕਲ ਕਾਲਜ ਦੇ ਹਸਪਤਾਲ ‘ਚ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਡੀ.ਐੱਲ ਸ਼ਰਮਾ ਪਿਛਲੇ 10 ਦਿਨਾਂ ਤੋਂ ਕੋਰੋਨਾ ਇਨਫੈਕਟਿਡ ਹੋਣ ਕਾਰਨ ਡੀ.ਐੱਮ.ਸੀ.ਐੱਚ ਹਸਪਤਾਲ ‘ਚ ਭਰਤੀ ਸਨ।ਉਨ੍ਹਾਂ ਦੇ ਦੇਹਾਂਤ ‘ਤੇ ਲੁਧਿਆਣਾ ਦੇ ਪ੍ਰੋਫੈਸ਼ਨਲ, ਕਾਰਪੋਰੇਟ ਤੇ ਟੈਕਸਟਾਈਲ ਉਦਯੋਗ ਨੇ ਡੂੰਘਾ ਸੋਗ ਪ੍ਰਗਟਾਇਆ ਹੈ।
ਦੱਸਣਯੋਗ ਹੈ ਕਿ ਡੀ.ਐੱਲ ਸ਼ਰਮਾ ਲੁਧਿਆਣਾ ਦੇ ਪ੍ਰਮੁੱਖ ਪ੍ਰੋਫੈਸ਼ਨਲਜ਼ ‘ਚ ਗਿਣੇ ਜਾਂਦੇ ਸੀ। ਉਨ੍ਹਾਂ ਟੈਕਸਟਾਈਲ ਇੰਡਸਟਰੀ ਦੀ ਗ੍ਰੋਥ ਲਈ ਅਹਿਮ ਭੂਮਿਕਾ ਨਿਭਾਈ ਹੈ। ਉਹ ਵਰਧਮਾਨ ‘ਚ ਡਾਇਰੈਕਟਰ ਅਹੁਦੇ ‘ਤੇ ਰਹਿਣ ਦੇ ਨਾਲ-ਨਾਲ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੀ.ਆਈ.ਆਈ ਪੰਜਾਬ ਚੈਪਟਰ ਦੇ ਚੇਅਰਮੈਨ ਵੀ ਰਹੇ।