big relief ludhiana business: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾਕਾਲ ਤੋਂ ਬਾਅਦ ਪਹਿਲੀ ਇੰਡਸਟਰੀਅਲ ਐਗਜ਼ੀਬਿਸ਼ਨ ਕਾਰੋਬਾਰੀਆਂ ਦੇ ਲਈ ਚੰਗੀ ਖਬਰ ਲੈ ਕੇ ਆਈ ਹੈ। ਦਰਅਸਲ ਚੰਡੀਗੜ੍ਹ ਰੋਡ ਸਥਿਤ ਗਲਾਡਾ ਗਰਾਊਂਡ ‘ਚ ਆਯੋਜਿਤ ਚਾਰ ਦਿਨਾਂ ਮੇਕ ਆਟੋ ਐਕਸਪੋ ਦੌਰਾਨ 3 ਦਿਨਾਂ ‘ਚ ਸਟਾਲ ਲਗਾਉਣ ਵਾਲੇ ਕਾਰੋਬਾਰੀਆਂ ਦੇ ਕੋਲ ਵੱਡੀ ਗਿਣਤੀ ‘ਚ ਬਿਜ਼ਨੈਸ ਇੰਕੁਆਰੀ ਜਨਰੇਟ ਹੋਈ ਹੈ। ਕਾਰੋਬਾਰੀਆਂ ਮੁਤਾਬਕ ਪਿਛਲੇ ਸਾਲ ਕੋਵਿਡ-19 ਅਤੇ ਲਾਕਡਾਊਨ ਦੇ ਚੱਲਦਿਆਂ ਕਈ ਕੰਪਨੀਆਂ ਨੇ ਆਪਣੀ ਐਕਸਪੈਂਸ਼ਨ ‘ਤੇ ਬ੍ਰੇਕ ਲਾ ਦਿੱਤੀ ਸੀ ਅਤੇ ਹੁਣ ਦੁਬਾਰਾ ਵਪਾਰ ਪੱਟੜੀ ‘ਤੇ ਵਾਪਸ ਲਿਆਉਣ ਨਾਲ ਕਾਰੋਬਾਰੀਆਂ ਨੇ ਕਾਰਖਾਨਿਆਂ ਦੀ ਅਪਗ੍ਰੇਡਸ਼ਨ ਦੇ ਲਈ ਰੁਚੀ ਦਿਖਾਈ ਹੈ।
ਅਜਿਹੇ ‘ਚ ਚੀਨ ਸਮੇਤ ਦੂਜੇ ਦੇਸ਼ਾਂ ‘ਚ ਜਾ ਕੇ ਮਸ਼ੀਨਰੀ ਖਰੀਦਣ ਵਾਲੇ ਕਾਰੋਬਾਰੀ ਭਲਾ ਹੀ ਇਸ ਸਮੇਂ ਬਾਹਰ ਜਾਣ ਤੋਂ ਕਤਰਾ ਰਹੇ ਹਨ। ਅਜਿਹੇ ‘ਚ ਮੇਕ ਇਨ ਇੰਡੀਆ ਮਸ਼ੀਨਰੀ ਨੂੰ ਇਸਦਾ ਖਾਸਾ ਲਾਭ ਹੋਇਆ ਹੈ ਅਤੇ ਕਈ ਨਾਮੀ ਕੰਪਨੀਆਂ ਵੱਲੋਂ ਬਿਹਤਰੀਨ ਮਸ਼ੀਨਰੀ ਵਾਜਿਬ ਕੀਮਤਾਂ ਦੇ ਨਾਲ ਬਿਹਤਰ ਸਹੂਲਤਾਵਾਂ ਦੇ ਨਾਲ ਲਾਂਚ ਕੀਤੀ ਹੈ। ਅਜਿਹੇ ‘ਚ ਇਹ ਸਾਲ ਕਾਰੋਬਾਰੀਆਂ ਦੇ ਲਈ ਚੰਗੇ ਸੰਕੇਤ ਲੈ ਕੇ ਆਇਆ ਹੈ। ਲੁਧਿਆਣਾ ਦੇ ਮਸ਼ੀਨ ਟੂਲ ਇੰਡਸਟਰੀ ਨੂੰ ਇੰਨੀ ਵੱਡੀ ਬਿਜ਼ਨੈੱਸ ਇੰਕੁਆਰੀ ਜਨਰੇਟ ਹੋਣ ਨਾਲ ਇਕ ਵੱਡੀ ਰਾਹਤ ਮਿਲੀ ਹੈ ਅਤੇ ਆਉਣ ਵਾਲੇ ਦਿਨਾਂ ਦੌਰਾਨ ਇਹ ਲੁਧਿਆਣਾ ਉਦਯੋਗਾਂ ਲਈ ਬਿਹਤਰ ਸਮਾਂ ਲੈ ਕੇ ਆਵੇਗਾ।
ਚੈਂਬਰ ਆਫ ਇੰਡਸਟਰੀਅਲ ਅਤੇ ਕਮਰੀਸ਼ੀਅਲ ਅੰਡਰਟੇਕਿੰਗ (ਸੀ.ਆਈ.ਸੀ.ਯੂ) ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਨੇ ਕਿਹਾ ਹੈ ਕਿ ਇਹ ਚੰਗੇ ਸੰਕੇਤ ਹਨ ਅਤੇ ਮਸ਼ੀਨ ਤੇ ਟੂਲ ਇੰਡਸਟਰੀ ਨੂੰ 4 ਸੌਂ ਕਰੋੜ ਦੀ ਬਿਜ਼ਨੈੱਸ ਇੰਕੁਆਰੀ 3 ਦਿਨਾਂ ‘ਚ ਮਿਲਣ ਦਾ ਮਤਲਬ ਹੈ ਕਿ ਲੁਧਿਆਣਾ ਉਦਯੋਗ ਦੁਬਾਰਾ ਪੱਟੜੀ ‘ਤੇ ਵਾਪਿਸ ਆ ਰਿਹਾ ਹੈ। ਇਸ ਦਾ ਮੁੱਖ ਕਾਰਨ ਮਾਰਕੀਟ ਦੀ ਡਿਮਾਂਡ ਚੰਗੀ ਹੋਣ ਦੇ ਨਾਲ-ਨਾਲ ਐਕਸਪੋਟਰਾਂ ਦੇ ਆਰਡਰਾਂ ‘ਚ ਭਾਰੀ ਤੇਜ਼ੀ ਆਉਣਾ ਹੈ। ਐਕਸਪੋਟਰ ਭਾਰਤੀ ਉਤਪਾਦਾਂ ਨੂੰ ਤਰਜ਼ੀਹ ਦੇ ਰਹੇ ਹਨ।
ਇਹ ਵੀ ਦੇਖੋ–