birdflu birds fell dhapei village: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਕੋਰੋਨਾਵਾਇਰਸ ਦੇ ਖਤਰੇ ਤੋਂ ਬਾਅਦ ਬਰਡ ਫਲੂ ਨੇ ਵੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੇ ਪੱਖੋਵਾਲ ਰੋਡ ਸਥਿਤ ਪਿੰਡ ਢੈਪਈ ‘ਚ ਖੇਤਾਂ ‘ਚ ਡਿੱਗੇ ਕੁਝ ਪੰਛੀ ਮਿਲੇ ਹਨ। ਵਾਈਲਡ ਲਾਈਫ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕੀਤੀ। ਪਿੰਡ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੇ ਦੱਸਿਆ ਹੈ ਕਿ ਖੇਤਾਂ ‘ਚ 5-6 ਪੰਛੀ ਡਿੱਗੇ ਹੋਏ ਸੀ ਅਤੇ ਉਹ ਚੰਗੀ ਤਰ੍ਹਾਂ ਨਾਲ ਉਡ ਨਹੀਂ ਸਕਦੇ ਸ। ਜਦੋਂ ਉਹ ਪੰਛੀਆਂ ਦੇ ਨੇੜੇ ਪਹੁੰਚਿਆਂ ਤਾਂ ਉਨ੍ਹਾਂ ‘ਚੋਂ 4 ਪੰਛੀ ਦੂਜੀ ਥਾਂ ਚਲੇ ਗਏ ਜਦਕਿ ਇਕ ਪੰਛੀ ਹਿਲ ਨਹੀਂ ਸਕਦਾ ਸੀ। ਟੀਮ ਨੇ ਮੌਕੇ ‘ਤੇ ਆ ਕੇ ਉਸ ਪੰਛੀ ਦਾ ਸੈਂਪਲ ਲਿਆ ਜੋ ਉੱਡ ਨਹੀਂ ਸਕਦਾ ਸੀ ਹਾਲਾਂਕਿ ਦੇਰ ਸ਼ਾਮ ਤੱਕ ਉਸ ਪੰਛੀ ਦੀ ਮੌਤ ਹੋ ਗਈ, ਜਿਸ ਨੂੰ ਮਿੱਟੀ ‘ਚ ਦੱਬ ਦਿੱਤਾ ਗਿਆ।
ਦੱਸਣਯੋਗ ਹੈ ਕਿ ਕੋਰੋਨਾ ਦੇ ਖਤਰੇ ਤੋਂ ਬਾਅਦ ਹੁਣ ਬਰਡ ਫਲੂ ਦੀ ਦਸਤਕ ਨਾਲ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਚਿੰਤਾ ਵੱਧ ਗਈ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦੇ ਸਭ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਸੀ ਹਾਲਾਂਕਿ ਜ਼ਿਲ੍ਹਾਂ ਪ੍ਰਸ਼ਾਸਨ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਹੈ, ਜਿਸ ਦਾ ਜ਼ਮੀਨੀ ਪੱਧਰ ‘ਤੇ ਅਸਰ ਵੀ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਰੋਜ਼ ਗਾਰਡਨ ‘ਚ ਢੰਡਾਰੀ ਕਲਾ ਇਲਾਕੇ ਦੇ 2 ਮਰੇ ਹੋਏ ਕਾਂ ਮਿਲੇ, ਜਿਸ ਤੋਂ ਡਰੇ ਹੋਏ ਲੋਕਾਂ ਨੇ ਜ਼ਿਲ੍ਹਾਂ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ ‘ਤੇ ਕਾਲ ਕੀਤੀ। ਇਸ ਸਬੰਧ ‘ਚ ਪਸ਼ੂ ਪਾਲਣ ਵਿਭਾਗ ਦੇ ਅਫਸਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਜਾਂਚ ਕਰਵਾਈ।
ਇਹ ਵੀ ਦੇਖੋ–