Blind Association protest against govt: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਸਰਕਾਰ ਵਲੋਂ ਆਪਣੇ ਵਾਅਦੇ ਪੂਰੇ ਨਾ ਕਰਨ ਕਰਕੇ ਹਰ ਵਰਗ ਪਹਿਲਾਂ ਹੀ ਦੁਖੀ ਸੀ। ਇਸ ਕਾਰਨ ਅੱਜ ਮੁੱਲਾਂਪੁਰ ਦਾਖਾ ਵਿਖੇ ਬਲਾਈਂਡ ਐਸੋਸੀਏਸ਼ਨ ਨੇ ਸਰਕਾਰ ਖਿਲਾਫ ਆਪਣੀਆਂ ਮੰਗਾਂ ਪੂਰੀਆਂ ਨਾ ਕਰਨ ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇੱਕਠੇ ਹੋਏ ਬਲਾਈਂਡ ਲੋਕਾਂ ਨੇ ਕਾਂਗਰਸ ਸਰਕਾਰ ਨੂੰ ‘ਝੂਠਾਂ ਦੀ ਪੰਡ’ ਦੱਸਿਆ ਅਤੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਨੂੰ ਦਿੱਤਾ। ਇਸ ਮੌਕੇ ਮਨਪ੍ਰੀਤ ਅਯਾਲੀ ਨੇ ਆਪਣੇ ਵਲੋਂ ਬਲਾਈਂਡ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਉਹ ਆਪਣੇ ਤੌਰ ਤੇ ਸਰਕਾਰ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਮੰਗਾਂ ਪੂਰੀਆਂ ਕਰਵਉਣ ਦੀ ਕੋਸ਼ਿਸ਼ ਕਰਨਗੇ।
ਇਸ ਮੌਕੇ ਬਲਾਈਂਡ ਪਰਸਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲੋਕਲ ਬਾਡੀ ਵਿਭਾਗ ਸਾਹਿਤ ਬਾਕੀ ਵੀ ਸਾਰੇ ਵਿਭਾਗਾਂ ‘ਚ ਉਨ੍ਹਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਦਾ ਵਾਅਦਾ ਸਰਕਾਰ ਕਈ ਵਾਰ ਕਰ ਚੁੱਕੀ ਹੈ ਪਰ ਉਸ ਵਾਅਦੇ ਨੂੰ ਪੂਰਾ ਨਹੀਂ ਕਰ ਰਹੀ। ਉਹ ਅੱਜ ਸ਼੍ਰੋਮਣੀ ਅਕਾਲੀਂ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਨੂੰ ਮੰਗ ਪੱਤਰ ਦੇ ਰਹੇ ਹਨ ਕਿ ਉਨਾਂ ਦੀਆਂ ਮੰਗਾਂ ਉਹ ਸਰਕਾਰ ਤੋਂ ਪੂਰੀਆਂ ਕਰਵਾ ਕੇ ਦੇਣ।
ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਮਾਜ ਦੇ ਇਨ੍ਹਾਂ ਬਲਾਈਂਡ ਲੋਕਾਂ ਨਾਲ ਵੀ ਕਾਂਗਰਸ ਸਰਕਾਰ ਲਾਰੇ ਲਾ ਕੇ ਟਾਇਮ ਪਾਸ ਕਰ ਰਹੀ ਹੈ ਪਰ ਹੁਣ ਉਹ ਜਲਦੀ ਹੀ ਇਨ੍ਹਾਂ ਲੋਕਾਂ ਦੀਆਂ ਸਾਰੀਆਂ ਮੰਗਾਂ ਸਰਕਾਰ ਕੋਲੋ ਪੂਰੀਆਂ ਕਾਰਵਉਣ ਦੀ ਕੋਸ਼ਿਸ਼ ਕਰਨਗੇ।