ਲੁਧਿਆਣਾ : ਸ਼ਹਿਰ ਦੇ ਲਲਹੇੜੀ ਰੋਡ ਦੇ ਆਜ਼ਾਦ ਨਗਰ ਇਲਾਕੇ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਕ 10 ਸਾਲਾ ਲੜਕਾ ਆਪਣੇ 13 ਸਾਲ ਦੇ ਵੱਡੇ ਭਰਾ ਨਾਲ ਖੇਡ ਰਿਹਾ ਸੀ, ਗਲੇ ਵਿੱਚ ਚੁੰਨੀ ਖਿੱਚਣ ਨਾਲ ਉਸਦੀ ਮੌਤ ਹੋ ਗਈ।
ਥਾਣਾ ਸਿਟੀ ਵਨ ਦੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਹੈ। ਲਾਸ਼ ਦਾ ਪੋਸਟ ਮਾਰਟਮ ਬੁੱਧਵਾਰ ਨੂੰ ਕੀਤਾ ਜਾਵੇਗਾ।ਪੁਲਿਸ ਅਨੁਸਾਰ ਅੰਕੁਸ਼ ਅਤੇ ਅਮਨ, ਵਿਵੇਕ ਨੰਦ ਸ਼ਾਹ ਦੇ ਦੋਵੇਂ ਬੇਟੇ, ਜੋ ਆਜ਼ਾਦ ਨਗਰ ਵਿੱਚ ਬਤੌਰ ਕੰਮ ਕਰਦੇ ਸਨ, ਘਰ ਦੇ ਨੇੜੇ ਹੀ ਹੋਰ ਬੱਚਿਆਂ ਨਾਲ ਖੇਡ ਰਹੇ ਸਨ।
ਇਸ ਦੌਰਾਨ ਬੱਚਿਆਂ ਨੇ ਰੋਲਾ ਪਾਇਆ ਕਿ ਅੰਕੁਸ਼ ਨੂੰ ਕੁਝ ਹੋ ਗਿਆ ਹੈ। ਜਦੋਂ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਹਈ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਗਲੇ ਵਿੱਚ ਚੁੰਨੀ ਪਾ ਕੇ ਖੇਡ ਰਹੇ ਸਨ। ਇਸ ਦੌਰਾਨ ਇਕ ਬੱਚੇ ਨੇ ਅੰਕੁਸ਼ ਦੇ ਗਲੇ ‘ਚੋਂ ਚੁੰਨੀ ਖਿੱਚ ਲਈ, ਜਿਸ ਕਾਰਨ ਉਸ ਦਾ ਸਾਹ ਘੁਟਿਆ ਗਿਆ।
ਇਹ ਵੀ ਪੜ੍ਹੋ : ਫਿਲਮੀ ਸਟਾਈਲ ‘ਚ ਅਗਵਾ- ਆਨੰਦ ਕਾਰਜ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਘਸੀਟਦੇ ਹੋਏ ਚੁੱਕੇ ਲਾੜਾ-ਲਾੜੀ
ਜਾਂਚ ਅਧਿਕਾਰੀ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਖੰਨਾ ਵਿਚ ਰਹਿ ਰਿਹਾ ਹੈ। ਇਹ ਪਰਿਵਾਰ ਮੂਲ ਤੌਰ ‘ਤੇ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇੱਥੇ ਕਾਫ਼ੀ ਸਮੇਂ ਤੋਂ ਆਪਣਾ ਘਰ ਬਣਾਇਆ ਹੋਇਆ ਹੈ। ਪਰਿਵਾਰਕ ਮੈਂਬਰ ਦੁਖੀ ਹਨ ਅਤੇ ਬਾਕੀ ਬੱਚੇ ਵੀ ਬਹੁਤ ਡਰੇ ਹੋਏ ਹਨ। ਮਾਹੌਲ ਠੀਕ ਹੋਣ ਤੋਂ ਬਾਅਦ ਅਗਲੇਰੀ ਜਾਂਚ ਕੀਤੀ ਜਾਏਗੀ।