boy skating guinness world records: ਲੁਧਿਆਣਾ (ਤਰਸੇਮ ਭਾਰਦਵਾਜ)- ਵੈਸੇ ਤਾਂ ਦੁਨੀਆ ‘ਚ ਹਰ ਖੇਤਰ ‘ਚ ਬਹੁਤ ਸਾਰੇ ਰਿਕਾਰਡ ਬਣਦੇ ਦੇਖੇ ਗਏ ਹਨ, ਜਿਸ ‘ਚ ਹੁਣ ਪੰਜਾਬ ਵੀ ਮੱਲਾਂ ਮਾਰ ਰਿਹਾ ਹੈ, ਜਾਣਕਾਰੀ ਮੁਤਾਬਕ ਸੂਬੇ ਦੇ ਲੁਧਿਆਣਾ ਜ਼ਿਲ੍ਹੇ ਦੇ 6 ਸਾਲਾਂ ਬੱਚੇ ਨੇ ਖੇਡ ਦੀ ਦੁਨੀਆਂ ‘ਚ ਅਜਿਹਾ ਕਮਾਲ ਦਿਖਾਇਆ ਹੈ ਕਿ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦੱਸ ਦੇਈਏ ਕਿ ਇਹ 6 ਸਾਲਾਂ ਬੱਚਾ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਿਸ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ 1 ਘੰਟਾ 16 ਮਿੰਟਾਂ ‘ਚ 16 ਕਿਲੋਮੀਟਰ ਦਾ ਸਕੇਟਿੰਗ ਰਿਕਾਰਡ ਬਣਾਇਆ ਹੈ। 6 ਸਾਲਾ ਬੱਚੇ ਨੇ ਇਸ ਅਨੋਖੇ ਵਿਸ਼ਵ ਰਿਕਾਰਡ ਨੂੰ ਜਾਣ ਕੇ ਹਰ ਕੋਈ ਹੈਰਾਨ ਹੋ ਜਾਵੇਗਾ।
ਬੱਚੇ ਦੇ ਪਿਤਾ ਸੁਰਿੰਦਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ‘ਚ ਵਿਸ਼ਵ ਰਿਕਾਰਡ ਇਸ ਸ਼੍ਰੇਣੀ ‘ਚ 14 ਕਿਲੋਮੀਟਰ ਸਕੇਟਿੰਗ ਦਾ ਹੈ। ਉਹ ਇਸ ਰਿਕਾਰਡ ਦੇ ਬਾਰੇ ‘ਚ ਵੇਰਵਾ ਗਿਨੀਜ਼ ਬੁੱਕ ਰਿਕਾਰਡ ਲਈ ਭੇਜਣਗੇ।
ਦੱਸਣਯੋਗ ਹੈ ਕਿ 6 ਸਾਲਾ ਪ੍ਰਣਬ ਪਹਿਲਾਂ ਵੀ ਸਕੇਟਿੰਗ ‘ਚ ਹਿੱਸਾ ਲੈਂਦਾ ਰਹਿੰਦਾ ਹੈ। ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਖੇਡ ਦੀ ਦੁਨੀਆ ਛੋਟੀ ਉਮਰ ‘ਚ ਨਵੇਂ ਰਿਕਾਰਡ ਕਾਇਮ ਕਰਨਾ ਉਸ ਦਾ ਟੀਚਾ ਹੈ। ਇਸ ਤੋਂ ਪਹਿਲਾਂ ਪ੍ਰਣਬ ਨੇ ਅਟੈਂਪਟ ਫਾਰ ਇੰਟਰਨੈਸ਼ਨਲ ਬੁੱਕ ਆਫ ਵਰਲਡ ਰਿਕਾਰਡ ‘ਚ ਨਾਮ ਦਰਜ ਕਰਵਾਉਣ ਲਈ 30 ਕਿਲੋਮੀਟਰ ਦੀ ਮੈਰਾਥਨ 2 ਘੰਟੇ 13 ਮਿੰਟ ‘ਚ ਪੂਰੀ ਕੀਤੀ ਸੀ। ਇਹੀ ਨਹੀਂ, ਪ੍ਰਣਬ ਫਰਸਟ ਮੋਰੰਗ ਇੰਡੋ ਨੇਪਾਲ ਓਪਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ 500 ਤੇ 1000 ਮੀਟਰ ਰੇਸ ‘ਚ ਗੋਲਡ ਮੈਡਲ ਹਾਸਲ ਕਰ ਚੁੱਕਾ ਹੈ।