breathed clean air corona period: ਲੁਧਿਆਣਾ (ਤਰਸੇਮ ਭਾਰਦਵਾਜ)- ਖਤਰਨਾਕ ਕੋਰੋਨਾਵਾਇਰਸ ਤੋਂ ਬਚਾਅ ਲਈ ਦੇਸ਼ ਭਰ ‘ਚ 2 ਮਹੀਨੇ ਦੇ ਲਾਕਡਾਊਨ ਦੌਰਾਨ ਕੁਦਰਤ ਕਾਫੀ ਨਿਖਰ ਗਈ, ਜਿਸ ਦੌਰਾਨ ਸਮਾਰਟ ਸਿਟੀ ਨੇ ਵੀ ਇਕ ਰਾਹਤ ਪ੍ਰਾਪਤ ਕੀਤੀ, ਇਹ ਰਾਹਤ ਸਾਫ ਹਵਾ ‘ਚ ਸਾਹ ਲੈਣ ਹੈ। ਦੱਸ ਦੇਈਏ ਕਿ ਮਾਰਚ 22 ਤੋਂ ਜਨਤਾ ਕਰਫਿਊ ਦੇ ਨਾਲ ਲਾਕਡਾਊਨ ਦੀ ਸ਼ੁਰੂਆਤ ਹੋਈ ਸੀ, ਜਿਸ ਦੌਰਾਨ ਸਾਰਿਆਂ ਦਾ ਬਾਹਰ ਆਉਣਾ-ਜਾਣਾ ਬੰਦ ਹੋ ਗਿਆ। ਇਸ ਲਾਕਡਾਊਨ ਕਾਰਨ ਲੁਧਿਆਣਾ ਦੀ ਏਅਰ ਕੁਆਲਿਟੀ ਹੋਰ ਬਿਹਤਰ ਕਰ ਦਿੱਤੀ ਹੈ। ਲੁਧਿਆਣਾਵਾਸੀ ਕੋਰੋਨਾ ਦੇ ਇਸ ਸਮੇ ਦੌਰਾਨ ਭਾਵ 22 ਮਾਰਚ ਤੋ ਲੈ ਹੁਣ ਤੱਕ 68 ਦਿਨਾਂ ਤੱਕ ਸਾਫ ਹਵਾ ਭਾਵ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ) 50 ਤੋਂ ਘੱਟ ਕਿਊ.ਆਈ ‘ਚ ਸਾਹ ਲੈ ਚੁੱਕੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 2019 ‘ਚ ਸਿਰਫ ਇਕ ਦਿਨ ਹੀ ਅਸੀ ਸਾਫ ਹਵਾ ‘ਚ ਸਾਹ ਲਿਆ ਸੀ ਉਹ ਵੀ ਅਗਸਤ ਮਹੀਨੇ ਦੀ 19 ਤਾਰੀਕ ਸੀ, ਜਿਸ ਦਿਨ 47 ਏ.ਕਿਊ.ਆਈ ਰਿਕਾਰਡ ਦਰਜ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਮਾਰਚ ਤੋਂ ਸਤੰਬਰ ਮਹੀਨੇ ਤੱਕ 82 ਦਿਨਾਂ ਦੌਰਾਨ ਸੰਤੋਖਜਨਕ ਹਵਾ ‘ਚ ਲੋਕਾਂ ਨੇ ਸਾਹ ਲਿਆ ਸੀ। ਇਸ ਦੌਰਾਨ ਵੀ ਏ.ਕਿਊ.ਆਈ ਵੱਧ ਤੋਂ ਵੱਧ 50-70 ਵਿਚਾਲੇ ਰਿਹਾ ਜਦਕਿ ਸਾਲ 2019 ‘ਚ 109 ਦਿਨ ਹਵਾ ਦੀ ਕੁਆਲਿਟੀ ਸੰਤੋਖਜਨਕ ਸੀ। ਇਸ ਦੌਰਾਨ ਏ.ਕਿਊ.ਆਈ ਵੱਧ ਤੋਂ ਵੱਧ 70-100 ਤੱਕ ਰਿਹਾ। ਇਸ ਸਾਲ ਸਿਰਫ 16 ਦਿਨ ਹੀ ਏ.ਕਿਊ.ਆਈ ਮੱਧਮ ਭਾਵ 100 ਤੋਂ ਜ਼ਿਆਦਾ ਰਿਹਾ, ਜਿਸ ‘ਚ 130 ਤੋਂ ਜਿਆਦਾ ਏ.ਕਿਊ.ਆਈ ਨਹੀਂ ਗਿਆ। ਮਾਰਚ ਤੋਂ ਸਤੰਬਰ ਮਹੀਨੇ ਤੱਕ ਇਕ ਵੀ ਦਿਨ ਏ.ਕਿਊ.ਆਈ ਖਰਾਬ ਦੀ ਸਥਿਤੀ ‘ਚ ਨਹੀਂ ਗਿਆ।
ਇਸ ਦੱਸਦਿਆਂ ਚੱਲਦੇ ਹਾਂ ਕਿ ਏਅਰ ਕੁਆਲਿਟੀ ਖਰਾਬ ਹੋਣ ਦੇ 3-4 ਕਾਰਨ ਹਨ। ਇਹ ਕਾਰਨ ਵਾਹਨਾਂ ਦੀ ਆਵਾਜਾਈ, ਇੰਡਸਟਰੀ , ਪਰਾਲੀ ਸਾੜਨਾ ਅਤੇ ਰੋਡ ਸਾਈਡ ਡਸਟ ਰਿ ਸਸਪੇਂਸ਼ਨ ਵਰਗੇ ਕਾਰਨ ਸ਼ਾਮਿਲ ਹਨ। ਇਸ ਵਾਲ ਲਾਕਡਾਊਨ ਦੇ ਚੱਲਦਿਆਂ ਵਾਹਨ ਵੀ ਘੱਟ ਚਲੇ ਅਤੇ ਇੰਡਸਟਰੀ ਵੀ 50 ਫੀਸਦੀ ਚੱਲ ਰਹੀ ਹੈ। ਇਸ ਦੇ ਨਾਲ ਵਾਹਨ ਘੱਟ ਚੱਲਣ ਦੇ ਕਾਰਨ ਰੋਡ ਸਾਈਡ ਰਿ-ਸਸਪੇਂਸ਼ਨ ਵੀ ਘੱਟ ਹੋਈ ਹੈ, ਜਿਸ ਤੋਂ ਏਅਰ ਕੁਆਲਿਟੀ ਇੰਡੈਕਸ ‘ਚ ਇਸ ਬਾਰ ਪਿਛਲੇ ਸਾਲ ਦੇ ਮੁਕਾਬਲੇ ਸੁਧਾਰ ਹੋਇਆ ਹੈ।