burglar friends stole vehicles arrested: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ 2 ਅਜਿਹੇ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਵਾਹਨ ਚੋਰੀ ਕਰਕੇ ਉਨ੍ਹਾਂ ਨੂੰ ਖੋਲ ਕੇ ਵੱਖ ਵੱਖ ਹਿੱਸੇ ਕਰਕੇ ਵੇਚ ਦਿੰਦੇ ਸੀ ਅਤੇ ਇਸ ਦੇ ਨਾਲ ਹੀ ਵਾਰਦਾਤ ਨੂੰ ਅੰਜ਼ਾਮ ਦੇ ਥੋੜੇ ਸਮੇਂ ਲਈ ਦੂਜੇ ਸ਼ਹਿਰ ‘ਚ ਪਨਾਹ ਲੈ ਲੈਂਦੇ ਸੀ। ਪੁਲਿਸ ਨੇ ਕਾਬੂ ਕੀਤੇ ਦੋਸ਼ੀਆਂ ਤੋਂ ਇਕ ਸੋਨੇ ਦੀ ਚੇਨ ਅਤੇ ਇਕ ਪਲੱਸਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਨ੍ਹਾਂ ਦੋਸ਼ੀਆਂ ਦੀ ਥਾਣੇ ਦਰੇਸੀ ਪੁਲਿਸ ਵੱਲੋਂ ਪਛਾਣ ਵੀ ਕੀਤੀ ਗਈ ਹੈ, ਜੋ ਕਿ ਜਲੰਧਰ ਦੇ ਬਲਜੀਤ ਰਾਮ ਉਰਫ ਰਿਕੂ ਅਤੇ ਅਸ਼ੀਸ਼ ਕੁਮਾਰ ਉਰਫ ਸ਼ਸ਼ੀ ਹਨ। ਪੁਲਿਸ ਵੱਲੋਂ ਇਨ੍ਹਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਮਾਮਲੇ ਸਬੰਧੀ ਐੱਸ.ਐੱਚ.ਓ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਕਤ ਦੋਸ਼ੀਆਂ ਦੁਆਰਾ 18 ਸਤੰਬਰ ਨੂੰ ਦਰੇਸੀ ਇਲਾਕੇ ‘ਚ ਇਕ ਵਿਅਕਤੀ ਤੋਂ ਸੋਨੇ ਦੀ ਚੇਨ ਖੋਹੀ ਸੀ। ਉਕਤ ਮਾਮਲੇ ‘ਚ ਐੱਫ.ਆਈ.ਆਰ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਦੋਸ਼ੀਆਂ ਵੱਲੋਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਦੋਸ਼ੀਆਂ ਵੱਲੋਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿਸ ਦੇ ਚੱਲਦੇ ਹੋਏ ਗ੍ਰਿਫਤਾਰ ਕਰ ਕੇ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਦੋਸ਼ੀ ਫਗਵਾੜਾ ਅਤੇ ਲੁਧਿਆਣਾ ‘ਚ ਵਾਰਦਾਤਾਂ ਕਰਦੇ ਸੀ। ਇਕ ਸ਼ਹਿਰ ‘ਚ ਵਾਰਦਾਤ ਨੂੰ ਅੰਜ਼ਾਮ ਦੇ ਕੇ ਥੋੜੇ ਦਿਨਾਂ ਲਈ ਦੂਜੇ ਸ਼ਹਿਰ ‘ਚ ਰਹਿ ਕੇ ਵਾਰਦਾਤਾਂ ਕਰਦੇ ਸੀ। ਪੁੱਛਗਿੱਛ ਦੌਰਾਨ ਦੋਵੇਂ ਦੋਸ਼ੀ ਦੋਸਤ ਹੀ ਨਿਕਲੇ ਅਤੇ ਨਸ਼ਾ ਕਰਨ ਦੇ ਆਦੀ ਹਨ। ਇਨ੍ਹਾਂ ਖਿਲਾਫ ਪਹਿਲਾਂ ਤੋਂ ਹੀ ਜਲੰਧਰ ‘ਚ ਵੀ ਕਈ ਵਾਰਦਾਤਾਂ ਦੇ ਮਾਮਲੇ ਦਰਜ ਹਨ।