businessman police no clue accused: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ਦੇ ਗੁਰਦੇਵ ਨਗਰ ‘ਚ ਨੌਕਰ ਖੇਮ ਬਹਾਦਰ ਨੇ ਹੌਜਰੀ ਕਾਰੋਬਾਰੀ ਸੰਦੀਪ ਘਈ ਦੇ ਘਰ ਨਗਦੀ ਸਮੇਤ ਸੋਨੇ ਦੇ ਗਹਿਣੇ ਲੁੱਟ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਉਕਤ ਮਾਮਲੇ ‘ਚ ਜ਼ਖਮੀ ਨਬਾਲਿਗ ਨੌਕਰ ਮੁਨੀਸ਼ ਉਰਫ ਛੋਟੂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੂਜੇ ਪਾਸੇ 3 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਨੂੰ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਹਾਲਾਂਕਿ ਪੁਲਿਸ ਵੱਲੋਂ ਇਕ ਟੀਮ ਨੇਪਾਲ ਬਾਰਡਰ ‘ਤੇ ਭੇਜੀ ਗਈ ਹੈ ਪਰ ਹੁਣ ਤੱਕ ਦੋਸ਼ੀ ਉੱਥੇ ਨਹੀਂ ਪਹੁੰਚ ਸਕੇ ਫਿਲਹਾਲ ਪੁਲਿਸ ਵੱਲੋਂ ਲੁਧਿਆਣਾ ‘ਚ 3 ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਪਰ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਹਨ। ਐੱਸ.ਐੱਚ.ਓ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਨੌਕਰ ਖੇਮ ਬਹਾਦੁਰ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸਕਿਓਰਿਟੀ ਗਾਰਡ ਨੂੰ ਬੇਹੋਸ਼ ਕੀਤਾ ਗਿਆ ਸੀ ਅਤੇ ਫਿਰ ਮੁਨੀਸ਼ ਨੂੰ ਜ਼ਖਮੀ ਕੀਤੀ ਸੀ। ਇਸ ਤੋਂ ਬਾਅਦ ਹੌਜਰੀ ਕਾਰੋਬਾਰੀ ਸੰਦੀਪ ਘਈ ਦੇ ਮਾਤਾ-ਪਿਤਾ ਨੂੰ ਬੰਦੀ ਬਣਾ ਕੇ ਲੁੱਟ ਕੀਤੀ ਸੀ। ਬਾਅਦ ‘ਚ ਥਾਣਾ ਡੀਵੀਜਨ ਨੰਬਰ 5 ਦੀ ਪੁਲਿਸ ਨੂੰ ਕਾਰੋਬਾਰੀ ਵੱਲੋਂ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਸੀ।