canada wife cheating young: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ‘ਚ ਇਕ ਨੌਜਵਾਨ ਦੀਆਂ ਵਿਦੇਸ਼ ਜਾਣ ਦੀਆਂ ਸਾਰੀਆਂ ਆਸਾਂ ਉਦੋਂ ਟੁੱਟ ਗਈਆਂ ਜਦੋਂ ਉਸ ਨੇ ਆਪਣੀ ਪਤਨੀ ਨੂੰ 17 ਲੱਖ ਰੁਪਏ ਖਰਚ ਕਰ ਵਿਦੇਸ਼ ਭੇਜਿਆ। ਵਿਦੇਸ਼ ਜਾ ਕੇ ਪਤਨੀ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਉਕਤ ਨੌਜਵਾਨ ਨੂੰ ਵਿਦੇਸ਼ ਲਿਜਾਣ ਤੋਂ ਇਨਕਾਰ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਪੀੜਤ ਨੌਜਵਾਨ ਨੇ ਜਾਣਕਾਰੀ ਪੁਲਿਸ ਨੂੰ ਦਿੱਤੀ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਰਣਧੀਰ ਸਿੰਘ ਅਨੁਸਾਰ ਸੁਖਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪੱਬੀਆਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਜਸਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ, ਜਗਜੀਤ ਸਿੰਘ ਪੁੱਤਰ ਸੰਤੋਖ ਸਿੰਘ ਅਤੇ ਜਸਕਮਲ ਸਿੰਘ ਪੁੱਤਰ ਜਗਜੀਤ ਸਿੰਘ ਸਾਰੇ ਵਾਸੀ ਕੋਠੇ ਪੋਨਾ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਜਸਪ੍ਰੀਤ ਕੌਰ ਦਾ ਵਿਆਹ ਮੇਰੇ ਨਾਲ ਕਰਵਾ ਦਿੱਤਾ। ਨੌਜਵਾਨ ਨੇ ਦੱਸਿਆ ਕਿ ਮੇਰੇ ਤੋਂ ਜਸਪ੍ਰੀਤ ਕੌਰ ਨੂੰ ਸਟੱਡੀ ਬੇਸ ‘ਤੇ ਕੈਨੇਡਾ ਭੇਜਣ ਲਈ ਪੜ੍ਹਾਈ ਸਬੰਧੀ ਫੀਸਾਂ, ਸਟੱਡੀ ਵੀਜ਼ਾ ਦੀ ਫੀਸ, ਟਿਕਟਾਂ ਅਤੇ ਹੋਰ ਜ਼ਰੂਰੀ ਖਰਚ ਕਰਵਾਉਣ ਦੇ ਬਾਵਜੂਦ ਮੈਨੂੰ ਕੈਨੇਡਾ ਨਹੀਂ ਲੈ ਕੇ ਗਈ ਅਤੇ ਮੇਰੇ ਨਾਲ ਤਕਰੀਬਨ 17 ਲੱਖ ਰੁਪਏ ਦੀ ਠੱਗੀ ਮਾਰੀ। ਵਿਦੇਸ਼ ਜਾ ਕੇ ਜਸਪ੍ਰੀਤ ਕੌਰ ਨੇ ਮੈਨੂੰ ਬਿਨਾਂ ਤਲਾਕ ਦਿੱਤੇ ਇਕ ਹੋਰ ਲੜਕੇ ਨਾਲ ਵਿਆਹ ਕਰਵਾ ਲਿਆ। ਇਸ ਸਬੰਧੀ ਪੁਲਸ ਵੱਲੋਂ ਪੜਤਾਲ ਕਰਨ ਤੋਂ ਬਾਅਦ ਕਥਿਤ ਮੁਲਜ਼ਮਾਂ ਖਿਲਾਫ ਥਾਣਾ ਸਦਰ ਜਗਰਾਓਂ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਜਾਂਚ ਜਾਰੀ ਹੈ।