cars collided drivers died: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਕਾਰਾਂ ਦੀ ਆਹਮੋ-ਸਹਾਮਣੀ ਇੰਨੀ ਭਿਆਨਕ ਟੱਕਰ ਹੋਈ ਕਿ ਕਾਰ ਸਵਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ‘ਚ ਇਕ ਲੁਧਿਆਣਾ ਦੇ ਡੈੱਲ ਨਾਂ ਦੀ ਫਰਮ ਦਾ ਇਕਲੌਤਾ ਪੁੱਤਰ ਪ੍ਰਣਵ ਦੇ ਨਾਂ ਨਾਲ ਹੋਈ ਅਤੇ ਦੂਜਾ ਹੰਬੜਾ ਦੀ ਇਕ ਕੰਪਨੀ ਮੈਨੇਜਰ ਬਲਜੀਤ ਸਿੰਘ ਜੋ ਕਿ ਹੰਬੜਾਂ ਦੀ ਟਾਇਰਾਂ ਦੀ ਕੰਪਨੀ ਡੋਪਿੰਗ ‘ਚ ਬਤੌਰ ਮੈਨੇਜਰ ਕੰਮ ਕਰ ਰਿਹਾ ਸੀ
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬਲਜੀਤ ਸਿੰਘ ਆਪਣੀ ਜੈਨ ਕਾਰ ‘ਚ ਸਵਾਰ ਹੋ ਕੇ ਹੰਬੜਾਂ ਤੋਂ ਲੁਧਿਆਣਾ ਆ ਰਿਹਾ ਸੀ ਜਦਕਿ ਵਰਨਾ ਕਾਰ ‘ਚ ਸਵਾਰ ਪ੍ਰਣਵ ਹੰਬੜਾਂ ਵੱਲ ਨੂੰ ਜਾ ਰਿਹਾ ਸੀ। ਦੋਵਾਂ ਕਾਰਾਂ ਦੀ ਰਫਤਾਰ ਬੇਹੱਦ ਤੇਜ਼ ਦੱਸ ਜਾ ਰਹੀ ਸੀ। ਕਾਰਾਂ ਜਿਸ ਤਰ੍ਹਾਂ ਹੀ ਬਿਰਮੀ ਦੇ ਪੈਟਰੋਲ ਪੰਪ ਦੇ ਲਾਗੇ ਪਹੁੰਚਿਆ ਤਾਂ ਸੰਤੁਲਨ ਵਿਗੜ ਜਾਣ ਕਾਰਨ ਤੇਜ ਰਫਤਾਰ ਹੋਣ ਕਾਰਨ ਆਹਮੋ ਸਾਹਮਣੇ ਟੱਕਰ ਹੋ ਗਈ।ਹਾਦਸਾ ਇਸ ਕਦਰ ਭਿਆਨਕ ਸੀ ਕਿ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਰਾਹਗੀਰਾਂ ਨੇ ਇਹ ਵੀ ਦੱਸਿਆ ਹੈ ਕਿ ਕਾਰਾਂ ਦੀ ਆਪਸ ‘ਚ ਹੋਈ ਜ਼ੋਰਦਾਰ ਟੱਕਰ ਤੋਂ ਬਾਅਦ ਜ਼ੈਨ ਕਾਰ ਦੂਰ ਜਾ ਕੇ ਝਾੜੀਆਂ ‘ਚ ਪਹੁੰਚ ਗਈ। ਜ਼ੈਨ ਕਾਰ ਪੂਰੀ ਤਰ੍ਹਾਂ ਟੁੱਟ ਗਈ ਜਦਕਿ ਵਰਨਾ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਜ਼ਬਰਦਸਤ ਟੱਕਰ ਤੋਂ ਬਾਅਦ ਪ੍ਰਣਵ ਕਾਰ ‘ਚੋਂ ਬਾਹਰ ਆ ਕੇ ਸੜਕ ‘ਤੇ ਡਿੱਗ ਪਿਆ। ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਬਲਜੀਤ ਸਿੰਘ ਆਪਣੀ ਹੀ ਜੈਨ ਕਾਰ ਦੇ ਹੇਠਾਂ ਦੱਬ ਗਿਆ ਤੇ ਉਸ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਪੀ.ਏ.ਯੂ ਦੇ ਏ.ਐੱਸ.ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।