cases registered against bjp leaders ludhiana ਲੁਧਿਆਣਾ, (ਤਰਸੇਮ ਭਾਰਦਵਾਜ)- ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਪੰਜਾਬ ਸਰਕਾਰ ਵਿਰੁੱਧ ਧਰਨਾ ਲਾਉਣ ‘ਤੇ ਜ਼ਿਲਾ ਪੁਲਸ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ, ਜ਼ਿਲਾ ਭਾਜਪਾ ਯੂਥ ਪ੍ਰਧਾਨ, ਪਰਿਸ਼ਦਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਸਮਾਜਿਕ ਦੂਰੀ ਦੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ‘ਚ ਪੁਲਸ ਨੇ ਵੱਖ-ਵੱਖ ਥਾਣਿਆਂ ‘ਚ ਮਾਮਲੇ ਦਰਜ ਕੀਤੇ ਹਨ।
ਥਾਣਾ ਸਲੇਮ ਟਾਬਰੀ ਪੁਲਸ ਵਲੋਂ ਭਾਜਪਾ ਦੇ ਜ਼ਿਲਾ ਯੂਥ ਪ੍ਰਧਾਨ ਮਹੇਸ਼ ਦੱਤ ਸ਼ਰਮਾ, ਪੰਜਾਬ ਭਾਜਪਾ ਦੇ ਆਗੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਬਾਂਸਲ, ਨਰਿੰਦਰ ਸੈਣੀ, ਅਨੁਰਾਗ ਕਨੌਜੀਆ, ਦੀਪਕ ਗੁਪਤਾ ਅਤੇ 20 ਹੋਰਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।ਪੁਲਸ ਵਲੋਂ ਦਰਜ ਸ਼ਿਕਾਇਤ ਸੰਬੰਧੀ ਸਾਰੇ ਆਗੂਆਂ ਨੇ ਜਲੰਧਰ ਬਾਈਪਾਸ ਦੇ ਨੇੜੇ ਮੌਜੂਦਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ ਅਤੇ ਭੀੜ ਇਕੱਠੀ ਕੀਤੀ ਹੋਈ ਸੀ।ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ।ਥਾਣਾ ਡਿਵੀਜ਼ਨ ਨੰ.-3 ਦੀ ਪੁਲਸ ਨੇ ਭਾਜਪਾ ਦੇ ਜ਼ਿਲਾ ਪ੍ਰਧਾਨ ਪੁਸ਼ਪਿੰਦਰ ਸਿੰਗਲਾ, ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ,ਨੀਰਜ ਵਰਮਾ, ਬਾਬਾ ਥਾਣ ਸਿੰਘ ਚੌਕ ਸਥਿਤ ਰਾਜਾ ਬੈਂਡ ਕੇ ਜੋਲੀ, ਪਾਰਸ਼ਦ ਆਰ.ਕੇ., ਸਤਨਾਮ ਸਿੰਘ,ਗੌਰਵਜੀਤ ਸਿੰਘ ਗੋਰਾ, ਗੌਰਵ ਕਪੂਰ,ਸੁਭਾਸ਼ ਲਾਂਬਾ, ਪਵਨ ਮਲਹੋਤਰਾ, ਸਿਮਰਨ ਧਰਮਪੁਰਾ, ਰਾਜੂ ਓਬਰਾਏ,ਛਿੰਦਰਪਾਲ,ਨਰਿੰਦਰ ਕੌਰ, ਅੰਮ੍ਰਿਤ,ਹਿਮਾਂਸ਼ੂ ਜ਼ਿੰਦਲ, ਸਤੀਸ਼ ਕੁਮਾਰ, ਹਰੀਸ਼ ਵਰਮਾ, ਸੁਨੀਲ ਖਹਿਰਾ,ਸੁਭਾਸ਼ ਡਾਵਰ,ਬਬਲੂ ਪਾਰਸ਼ਦ, ਨਿਤਿਨ ਬੱਤਰਾ, ਰਾਜ ਕੁਮਾਰ ਨੀਲੋ, ਰਾਜੂ ਬਵੇਜਾ ਅਤੇ 40 ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਥਾਣਾ ਸਾਹਨੇਵਾਲ ਪੁਲਸ ਨੇ ਸੁਰੇਸ਼ ਅਗਰਵਾਲ,ਸੁਨੀਲ ਸਿੰਗਲਾ, ਕੇਵਲ ਗਰਗ, ਦੀਪਕ ਝਾਅ,ਪੰਕਜ ਪਾਰਸ਼ਦ ‘ਤੇ ਕੇਸ ਦਰਜ ਕੀਤਾ ਹੈ।ਪੁਲਸ ਮੁਤਾਬਕ ਸਾਰਿਆਂ ਨੇ ਸਰਕਾਰ ਵਿਰੁੱਧ ਪੰਜਾਬੀ ਭਵਨ ਦੇ ਬਾਹਰ ਧਰਨਾ ਲੱਗਾਇਆ ਹੋਇਆ ਸੀ, ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ।ਥਾਣਾ ਡਿਵੀਜ਼ਨ ਨੰ.-7 ਪੁਲਸ ਨੇ ਨਵਲ ਜੈਨ, ਕੈਲਾਸ਼ ਚੌਧਰੀ ਅਤੇ 100 ਹੋਰ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।