cheema chowk flyover completed december: ਲੁਧਿਆਣਾ (ਤਰਸੇਮ ਭਾਰਦਵਾਜ)- ਐੱਨ.ਐੱਚ.ਏ.ਏ.ਆਈ. ਦੇ ਫਿਰੋਜ਼ਪੁਰ ਰੋਡ ਚੁੰਗੀ ਤੋਂ ਲੈ ਕੇ ਸਮਰਾਲਾ ਚੌਕ ਤੱਕ ਚੱਲ ਰਹੇ ਐਲੀਵੇਟਿਡ ਪ੍ਰੋਜੈਕਟ ਦੇ ਪੂਰਾ ਹੋਣ ‘ਚ ਕਾਫੀ ਸਮਾਂ ਲੱਗਣ ਵਾਲਾ ਹੈ ਪਰ ਇਸ ਪ੍ਰੋਜੈਕਟ ਦੇ ਤਹਿਤ ਚੀਮਾ ਚੌਕ ‘ਤੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ, ਜੋ ਦਸੰਬਰ ਮਹੀਨੇ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਜਾਮ ਦੀ ਸਭ ਤੋਂ ਵੱਡੀ ਸਮੱਸਿਆ ਤੋਂ ਛੁਟਕਾਰਾਂ ਮਿਲ ਜਾਵੇਗਾ।
ਕੰਸਟ੍ਰਕਸ਼ਨ ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦਸੰਬਰ ਤੱਕ ਪੁਲ ਦਾ ਨਿਰਮਾਣ ਕੰਮ ਖਤਮ ਕਰ ਦਿੱਤਾ ਜਾਵੇਗਾ। ਕੰਪਨੀ ਨੇ 200 ਮੀਟਰ ਦੀ ਅਪ੍ਰੋਚ ਰੋਡ ਤਿਆਰ ਕਰ ਦਿੱਤੀ ਹੈ, ਜਦਕਿ 370 ਮੀਟਰ ਦੇ ਸਟ੍ਰਕਚਰ ‘ਤੇ ਹੁਣ ਕੰਮ ਜਾਰੀ ਹੈ, ਜਿਸ ‘ਚ ਜਿਆਦਾਤਰ ਕੰਮ ਨਿਪਟਾਇਆ ਜਾ ਚੁੱਕਿਆ ਹੈ। ਇਸ ਪੁਲ ਦਾ ਨਿਰਮਾਣ ਹੋਣ ਨਾਲ ਸਭ ਤੋਂ ਜਿਆਦਾ ਫਾਇਦਾ ਕਾਰੋਬਾਰੀਆਂ ਨੂੰ ਹੋਵੇਗਾ।