cicu representatives met minister ashu: ਲੁਧਿਆਣਾ (ਤਰਸੇਮ ਭਾਰਦਵਾਜ)- ਚੈਂਬਰ ਆਫ ਇੰਡਸਟਰੀਅਲ ਅਤੇ ਕਮਰੀਸ਼ੀਅਲ ਅੰਡਰਟੇਕਿੰਗ (ਸੀ.ਆਈ.ਸੀ.ਯੂ) ਦੇ ਵਫਦ ਅੱਜ ਪ੍ਰਧਾਨ ਉਪਕਾਰ ਸਿੰਘ ਆਹੂਜਾ ਦੀ ਪ੍ਰਧਾਨਗੀ ‘ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਇੰਡਸਟਰੀ ਨਾਲ ਸਬੰਧਿਤ ਸਮੱਸਿਆਵਾਂ ‘ਤੇ ਵਿਸਥਾਰ ਪੂਰਵਕ ਚਰਚਾ ਕੀਤੀ। ਇਸ ਦੌਰਾਨ ਉਦਮੀਆਂ ਨੇ ਮੰਤਰੀ ਦੇ ਸਾਹਮਣੇ ਜੀ.ਐੱਸ.ਟੀ ਰਿਫੰਡ ਦੇਰੀ ਨਾਲ ਆਉਣ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ। ਉਦਮੀਆਂ ਨੇ ਕਿਹਾ ਹੈ ਕਿ ਜੀ.ਐੱਸ.ਟੀ ਰਿਫੰਡ ਦੇਰੀ ਨਾਲ ਮਿਲਣ ਕਾਰਨ ਇੰਡਸਟਰੀ ਨੂੰ ਵਿਆਜ਼ ਦੇ ਰੂਪ ‘ਚ ਇਨਪੁੱਟ ਕਾਸਟ ਦਾ ਝਟਕਾ ਸਹਿਣਾ ਪੈਂਦਾ ਹੈ।
ਇਸ ਦੌਰਾਨ ਉਦਮੀਆਂ ਨੇ ਇੰਡਸਟਰੀਅਲ ਇੰਫਰਾਸਟ੍ਰਕਚਰ , ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਹੋਣ ਵਾਲੀਆਂ ਪਰੇਸ਼ਾਨੀਆਂ ਅਤੇ ਬਿਜਲੀ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਉਪਕਾਰ ਸਿੰਘ ਆਹੂਜਾ, ਪੰਕਜ ਸ਼ਰਮਾ, ਅਨਿਲ ਬੇਦੀ ਸਮੇਤ ਕਈ ਹੋਰ ਕਾਰੋਬਾਰੀਆਂ ਨੇ ਆਪਣੇ ਵਿਚਾਰ ਰੱਖੇ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਵੀ ਹਾਲਤ ‘ਚ ਕਾਰੋਬਾਰੀਆਂ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਹਰ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਿਭਾਗਾਂ ਨੂੰ ਕਿਹਾ ਜਾਵੇਗਾ।
ਇਹ ਵੀ ਦੇਖੋ–