city arrangements rain water: ਲੁਧਿਆਣਾ (ਤਰਸੇਮ ਭਾਰਦਵਾਜ)- ਮਾਨਸੂਨ ਸੀਜ਼ਨ ‘ਚ ਹੜ੍ਹ ਕੰਟਰੋਲ ਪ੍ਰਣਾਲੀ ਦੀ ਸਮੀਖਿਆ ਕਰਨ ਲਈ ਡਵੀਜ਼ਨ ਕਮਿਸ਼ਨਰ ਚੰਦਰ ਗੈਂਦ ਨੇ ਡੀ.ਸੀ ਦਫਤਰ ‘ਚ ਅਫਸਰਾਂ ਨਾਲ ਬੈਠਕ ਕੀਤੀ। ਮੀਟਿੰਗ ਦੌਰਾਨ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਪੁਲਿਸ ਵਿਭਾਗ, ਨਗਰ ਨਿਗਮ,ਸਿੰਚਾਈ ਵਿਭਾਗ, ਡ੍ਰੇਨੇਜ ਵਿਭਾਗ ਸਮੇਤ ਕਈ ਹੋਰ ਵਿਭਾਗਾਂ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦੇ ਬਾਰੇ ਏ.ਡੀ.ਸੀ (ਜਨਰਲ) ਅਮਰਜੀਤ ਸਿੰਘ ਬੈਂਸ ਤੋਂ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਦੀ ਵਿਵਸਥਾ ਅਤੇ ਕਿਸੇ ਵੀ ਐਮਰਜੰਸੀ ਸਥਿਤੀ ਨਾਲ ਨਜਿੱਠਣ ‘ਚ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲ਼ੋਂ ਦਿਖਾਈ ਗਈ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ‘ਚ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਦੇ ਮੇਨਹਾਲ ਖੁੱਲੇ ਨਾ ਰਹਿਣ। ਇਸ ਦੇ ਲਈ ਪੁਖਤਾ ਪ੍ਰਬੰਧ ਕਰਨ ਨੂੰ ਨਿਗਮ ਨੂੰ ਪ੍ਰਸ਼ਾਸਨ ਨੇ ਆਦੇਸ਼ ਜਾਰੀ ਕੀਤੇ ਹਨ।
ਡੀ.ਸੀ ਨੇ ਦੱਸਿਆ ਹੈ ਕਿ ਸਤਲੁਜ ਨਦੀ ‘ਤੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹੁਣ ਸਥਿਤੀ ਕੰਟਰੋਲ ‘ਚ ਹੈ। ਗਤੀਵਿਧੀਆਂ ਦੀ ਨਿਗਰਾਨੀ ਲਈ ਇਕ ਵੱਟਸਐਪ ਗਰੁੱਪ ਪਹਿਲਾਂ ਹੀ ਬਣਾਇਆ ਜਾ ਚੁੱਕਾ ਹੈ। ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਜ਼ਿਲ੍ਹਾਂ ਪੱਧਰ ‘ਤੇ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਤਰ੍ਹਾਂ ਹੜ੍ਹ ਕੰਟਰੋਲ ਉਪਮੰਡਲ ਅਤੇ ਤਹਿਸੀਲ ਪੱਧਰ ‘ਤੇ ਵੀ ਸਥਾਪਿਕ ਕੀਤੇ ਗਏ ਹਨ। ਐੱਨ.ਡੀ.ਆਰ.ਐੱਫ ਅਤੇ ਭਾਰਤੀ ਫੌਜ ਦੇ ਵਫਦਾਂ ਨੂੰ ਨਾਗਰਿਕ ਅਧਿਕਾਰੀਆਂ ਦੇ ਨਾਲ ਸੰਵੇਦਨਸ਼ੀਲ ਇਲਾਕਿਆਂ ‘ਚ ਪਹਿਲਾਂ ਤੋਂ ਨਿਰਦੇਸ਼ ਦਿੱਤੇ ਗਏ ਹਨ ਤਾਂ ਕਿ ਜਰੂਰੀ ਕਾਰਵਾਈ ਕਰਨ ‘ਚ ਕੋਈ ਸਮੱਸਿਆ ਨਾ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੇਂ ਸਮੇਂ ‘ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਰਹੇ ਹਨ ਕਿ ਉਹ ਹੜ੍ਹ ਜਾਂਚ ‘ਚ ਚੈੱਕ ਕੀਤੇ ਗਏ ਸਾਰੇ ਪੁਆਇੰਟਾਂ ਦਾ ਵਿਸ਼ੇਸ਼ ਧਿਆਨ ਰੱਖਣ। ਜੇਕਰ ਤਰੁੰਤ ਕਾਰਵਾਈ ਦੀ ਜਰੂਰਤ ਹੈ ਤਾਂ ਕਰੇ। ਸੰਵੇਦਨਸ਼ੀਲ ਪੁਆਇੰਟਾਂ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਅਨੁਸਾਰ ਸਤਲੁਜ ਦਰਿਆ ‘ਤੇ 24 ਘੰਟੇ ਨਿਗਰਾਨੀ ਰੱਖੀ ਜਾਵੇਗੀ।