cleaning dirty drain deadbody youth: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਨਾਲੇ ‘ਚੋਂ ਬੋਰੀ ‘ਚ ਬੰਨੀ ਹੋਈ ਲਾਸ਼ ਮਿਲੀ। ਮਿਲੀ ਜਾਣਕਾਰੀ ਮੁਤਾਬਕ ਘਟਨਾ ਜਗਰਾਉਂ ਤੋਂ ਸਾਹਮਣੇ ਆਈ ਹੈ, ਜਿੱਥੇ ਸੁਭਾਸ਼ ਗੇਟ ਦੇ ਨੇੜੇ ਵਗਦੇ ਨਾਲੇ ਦੀ ਕਰਮਚਾਰੀ ਸਫਾਈ ਕਰ ਰਹੇ ਸੀ ਕਿ ਅਚਾਨਕ ਇਕ ਬੋਰੀ ਮਿਲੀ, ਜਿਸ ‘ਚ ਕੁਝ ਬੰਨਿਆਂ ਹੋਇਆ ਸੀ। ਕਰਮਚਾਰੀਆਂ ਵੱਲੋਂ ਇਸ ਸਬੰਧੀ ਪੁਲਿਸ ਅਤੇ ਸੇਂਟਰੀ ਇੰਸਪੈਕਟਰ ਨੂੰ ਇਤਲਾਹ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਆਪਣੀਂ ਨਿਗਰਾਨੀ ‘ਚ ਨਾਲੇ ਅੰਦਰੋਂ ਬੋਰੀ ਖੁਲਵਾਈ ਤਾਂ ਇੱਕ 40 ਸਾਲ ਦੇ ਬੰਦੇ ਦੀ ਲਾਸ਼ ਨਿਕਲੀ, ਜਿਸ ਦੀ ਪਹਿਚਾਣ ਹੋਣੀ ਔਖੀ ਸੀ ਤੇ ਦੇਖਣ ‘ਚ ਇਹ ਕਈ ਦਿਨ ਪਹਿਲਾਂ ਦੀ ਇਸ ਨਾਲੇ ‘ਚ ਸੁੱਟੀ ਲਗ ਰਹੀ ਸੀ।
ਇਸ ਮੌਕੇ ਸਫਾਈ ਕਰਾਮਚਾਰੀਆਂ ਦੇ ਸੇਂਟਰੀ ਇੰਸਪੈਕਟਰ ਅਨਿਲ ਕੁਮਾਰ ਨੇ ਕਿਹਾ ਕਿ ਸਫਾਈ ਕਰਾਮਚਾਰੀਆਂ ਨੇ ਨਾਲੇ ਦੀ ਸਫਾਈ ਕਰਦੇ ਇਹ ਲਾਸ਼ ਦੇਖੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਹੁਣ ਪੁਲਿਸ ਆਪਣਾ ਕੰਮ ਕਰ ਰਹੀ ਹੈ।
ਇਸ ਘਟਨਾ ਸਬੰਧੀ ਗੱਲ ਕਰਦਿਆਂ ਜਗਰਾਉਂ ਦੇ ਡੀ.ਐੱਸ.ਪੀ ਜਤਿੰਦਰਜੀਤ ਸਿੰਘ ਨੇ ਕਿਹਾ ਕਿ ਪਹਿਲੀ ਸਟੇਜ ‘ਤੇ ਦੇਖਣ ਨੂੰ ਲੱਗ ਰਿਹਾ ਹੈ ਕਿ ਇਸ ਨੂੰ ਕਿਸੇ ਨੇ ਕਤਲ ਕਰਕੇ ਇੱਥੇ ਸੁੱਟਿਆ ਹੈ ਅਤੇ ਕਈ ਦਿਨ ਨਾਲੇ ਵਿੱ’ਚ ਪਏ ਹੋਣ ਕਰਕੇ ਇਸਦੀ ਪਹਿਚਾਣ ਹੋਣੀ ਵੀ ਔਖੀ ਹੈ ਪਰ ਫਿਰ ਵੀ ਪੁਲਿਸ ਦੀ ਜਾਂਚ ਜਾਰੀ ਹੈ।
ਇਹ ਵੀ ਦੇਖੋ–