closed server rta office: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ਦੇ ਆਰ.ਟੀ.ਏ ਦਫਤਰ ‘ਚ ਚੌਥੇ ਦਿਨ ਵੀ ਸਰਵਰ ਨਾ ਚੱਲਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵਾਹਨਾਂ ਦੀ ਆਰ.ਸੀ ਲੈਣ ਪਹੁੰਚੇ ਲੋਕਾਂ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ ਜਦਕਿ ਕਈ ਲੋਕ ਇੰਤਜ਼ਾਰ ਕਰਦੇ ਰਹੇ ਕਿ ਸਰਵਰ ਚੱਲੇਗਾ ਤਾਂ ਕੰਮ ਹੋਵੇਗਾ ਪਰ ਲਗਾਤਾਰ ਸਰਵਰ ਅਤੇ ਨੈਟ ਸਲੋ ਦੀ ਸਮੱਸਿਆ ਆ ਰਹੀ ਸੀ। ਸ਼ਾਮ 5 ਵਜੇ ਤੋਂ ਬਾਅਦ ਦੂਜੇ ਨੈੱਟ ਦੀ ਵਰਤੋਂ ਨਾਲ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਆਰ.ਸੀ ਦੀ ਕੁਝ ਪੈਂਡੈਸੀ ਦੂਰ ਕੀਤੀ ਗਈ ਪਰ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਸ਼ਰੇਆਮ ਉਲੰਘਣਾ ਹੁੰਦੀ ਰਹੀ। ਇਸ ਦੇ ਨਾਲ ਹੀ ਆਰ.ਟੀ.ਏ ਦਫਤਰ ਤਹਿਤ ਆਉਂਦੇ ਡਰਾਈਵਿੰਗ ਟੈਸਟ ਸੈਂਟਰ ਸਿਵਲ ਲਾਈਨਜ਼ ‘ਚ ਵੀ ਲਾਇੰਸੈਂਸ ਦੀ ਸਕੈਨਿੰਗ ਅਤੇ ਪ੍ਰਿਟਿੰਗ ਨਹੀਂ ਹੋ ਸਕੀ।
ਆਰ.ਟੀ.ਏ ਸੈਕਟਰੀ ਅਮਰਿੰਦਰ ਸਿੰਘ ਮੱਲੀ ਨੇ ਕਿਹਾ ਹੈ ਕਿ ਐੱਨ.ਆਈ.ਸੀ ਨੂੰ ਮੇਲ ਪਾਈ ਹੋਈ ਹੈ। ਇਸ ਤੋਂ ਇਲਾਵਾ ਜਦੋਂ ਨੈੱਟ ਨਹੀਂ ਚੱਲਦਾ ਤਾਂ ਹੋਰ ਨੈੱਟ ਦੀ ਵਰਤੋਂ ਕਰ ਆਰ.ਸੀ. ਜਾਰੀ ਕਰਨ ਨੂੰ ਕਿਹਾ ਗਿਆ ਹੈ। ਸਵੇਰੇ ਇਕ ਵਾਰ ਉੱਚ ਅਧਿਕਾਰੀਆਂ ਦੇ ਧਿਆਨ ‘ਚ ਦੁਬਾਰਾ ਲਿਆਂਦਾ ਜਾਵੇਗਾ।